ਰੂਸ ਦੇ ਅਲਤਾਈ ਰਿਪਬਲਿਕ ''ਚ ਲੱਗੇ 2 ਭੂਚਾਲ ਦੇ ਝਟਕੇ

Friday, Sep 13, 2019 - 03:55 PM (IST)

ਰੂਸ ਦੇ ਅਲਤਾਈ ਰਿਪਬਲਿਕ ''ਚ ਲੱਗੇ 2 ਭੂਚਾਲ ਦੇ ਝਟਕੇ

ਬਰਨੌਲ— ਰੂਸ ਦੇ ਅਕਤਾਸ਼ ਪਿੰਡ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਦੋ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ 'ਚੋਂ ਇਕ ਭੂਚਾਲ ਦੀ ਤੀਬਰਤਾ 5.3 ਤੇ ਦੂਜੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ। ਇਸ ਦੀ ਜਾਣਕਾਰੀ ਰੂਸ ਦੇ ਅਲਤਾਈ ਗਣਤੰਤਰ ਦੇ ਐਮਰਜੰਸੀ ਮੰਤਰਾਲੇ ਵਲੋਂ ਦਿੱਤੀ ਗਈ ਹੈ।

ਰਸ਼ੀਅਨ ਅਕੈਡਮੀ ਆਫ ਸਾਇੰਸਜ਼ ਦੀ ਜਿਓਫਿਜਿਕਲ ਸਰਵਿਸ ਨੇ ਸਵੇਰੇ 11: 15 (04:15 ਜੀ.ਐੱਮ.ਟੀ.) ਵਜੇ ਦੱਸਿਆ ਕਿ ਅਕਤਾਸ਼ ਪਿੰਡ ਦੇ ਉੱਤਰ ਵੱਲ 30 ਕਿਲੋਮੀਟਰ ਦੂਰ 5.3 ਦਾ ਭੂਚਾਲ ਰਿਕਾਰਡ ਕੀਤਾ ਗਿਆ ਸੀ ਤੇ 11:29 ਵਜੇ ਇਸੇ ਇਲਾਕੇ 'ਚ ਦੂਜਾ 5.1 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਸ ਦੀ ਜਾਣਕਾਰੀ ਮੰਤਰਾਲੇ ਵਲੋਂ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਭੂਚਾਲ ਤੋਂ ਬਾਅਦ ਇਲਾਕੇ 'ਚ ਕਿਸੇ ਵੀ ਤਰ੍ਹਾਂ ਦੀ ਸੇਵਾ 'ਚ ਰੁਕਾਵਟ ਪੈਦਾ ਨਹੀਂ ਹੋਈ ਹੈ।


author

Baljit Singh

Content Editor

Related News