ਕੈਨੇਡਾ: ਟੋਰਾਂਟੋ ਦੇ ਰੈਸਟੋਰੈਂਟ ''ਚ ਤੜਕਸਾਰ ਚੱਲੀਆਂ ਗੋਲੀਆਂ, 2 ਲੋਕਾਂ ਦੀ ਮੌਤ

Sunday, Jan 27, 2019 - 08:25 AM (IST)

ਕੈਨੇਡਾ: ਟੋਰਾਂਟੋ ਦੇ ਰੈਸਟੋਰੈਂਟ ''ਚ ਤੜਕਸਾਰ ਚੱਲੀਆਂ ਗੋਲੀਆਂ, 2 ਲੋਕਾਂ ਦੀ ਮੌਤ

ਟੋਰਾਂਟੋ, (ਏਜੰਸੀ)— ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ ਇਕ ਰੈਸਟੋਰੈਂਟ 'ਚ ਗੋਲੀਬਾਰੀ ਹੋਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਜਾਣਕਾਰੀ ਦਿੱਤੀ ਕਿ ਗ੍ਰੇਟ ਟੋਰਾਂਟੋ ਖੇਤਰ 'ਚ ਸਥਿਤ 'ਡਰੀਮ ਰੈਸਟੋਰੈਂਟ ਐਂਡ ਬੈਂਕੁਇਟ ਹਾਲ' 'ਚ ਸ਼ਨੀਵਾਰ ਸਵੇਰੇ ਗੋਲੀਬਾਰੀ ਹੋਈ। ਪੁਲਸ ਨੂੰ ਸਥਾਨਕ ਸਮੇਂ ਮੁਤਾਬਕ ਤੜਕੇ 4.15 'ਤੇ ਇਸ ਦੀ ਜਾਣਕਾਰੀ ਦਿੱਤੀ ਗਈ। ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਘਟਨਾ ਵਾਲੇ ਸਥਾਨ 'ਤੇ ਹੀ ਹੋ ਗਈ ਅਤੇ ਦੂਜੇ ਦੀ ਮੌਤ ਹਸਪਤਾਲ ਜਾਂਦਿਆਂ ਹੀ ਕੁਝ ਦੇਰ ਬਾਅਦ ਹੋ ਗਈ। ਗੋਲੀਬਾਰੀ ਕਰਨ ਵਾਲੇ ਸ਼ੱਕੀ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
PunjabKesari

ਲੋਕਾਂ ਨੇ ਸੁਣੀਆਂ ਗੋਲੀਬਾਰੀ ਦੀਆਂ ਆਵਾਜ਼ਾਂ—
ਰੈਸਟੋਰੈਂਟ ਦੇ ਅੰਦਰ ਜਸ਼ਨ ਮਨਾ ਰਹੇ ਬਹੁਤ ਸਾਰੇ ਲੋਕਾਂ ਨੇ ਦੱਸਿਆ ਉਨ੍ਹਾਂ ਨੂੰ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਅਤੇ ਉਹ ਕਾਫੀ ਘਬਰਾ ਗਏ। ਮਾਮਲੇ ਦੀ ਜਾਂਚ ਕਰ ਰਹੇ ਸਟਾਫ ਸਰਜੈਂਟ ਡੇਵਿਡ ਮਿਸ਼ੇਲ ਨੇ ਦੱਸਿਆ ਕਿ ਫਿਲਹਾਲ ਇੱਥੇ ਜਾਂਚ ਚੱਲ ਰਹੀ ਹੈ। ਅਧਿਕਾਰੀ ਜਦ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਦੋ ਵਿਅਕਤੀ ਜ਼ਖਮੀ ਹਾਲਤ 'ਚ ਦਿਖਾਈ ਦਿੱਤੇ ਜਿਨ੍ਹਾਂ 'ਚੋਂ ਇਕ ਨੇ ਘਟਨਾ ਵਾਲੀ ਥਾਂ 'ਤੇ ਹੀ ਦਮ ਤੋੜ ਦਿੱਤਾ ਜਦਕਿ ਦੂਜੇ ਜ਼ਖਮੀ ਨੇ ਹਸਪਤਾਲ 'ਚ ਦਮ ਤੋੜਿਆ । ਪੁਲਸ ਨੇ ਦੱਸਿਆ ਕਿ 23 ਸਾਲਾ ਇਸ ਨੌਜਵਾਨ ਦੀਆਂ ਲੱਤਾਂ 'ਤੇ ਗੋਲੀਆਂ ਵੱਜੀਆਂ ਸਨ। ਪੁਲਸ ਤੀਸਰੇ ਵਿਅਕਤੀ ਨੂੰ ਲੱਭ ਰਹੀ ਹੈ, ਜੋ ਇਸ ਘਟਨਾ 'ਚ ਜ਼ਖਮੀ ਹੋਇਆ ਹੋਵੇਗਾ ਪਰ ਉਨ੍ਹਾਂ ਨੂੰ ਅਜੇ ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ। ਅਜੇ ਤਕ ਪੁਲਸ ਨੇ ਮ੍ਰਿਤਕ ਵਿਅਕਤੀਆਂ ਦੀ ਪਛਾਣ ਸਾਂਝੀ ਨਹੀਂ ਕੀਤੀ।
PunjabKesari

ਚੱਲ ਰਹੀ ਹੈ ਜਾਂਚ—
ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇਂ ਗੋਲੀਬਾਰੀ ਹੋਈ, ਉਸ ਸਮੇਂ ਰੈਸਟੋਰੈਂਟ ਦੇ ਅੰਦਰ ਕਾਫੀ ਲੋਕ ਮੌਜੂਦ ਸਨ। ਪੁਲਸ ਨੇ ਰੈਸਟੋਰੈਂਟ ਅਤੇ ਪਾਰਕਿੰਗ ਇਲਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਿਸੇ ਦੇ ਵੀ ਉੱਥੇ ਆਉਣ ਤੋਂ ਰੋਕ ਲਗਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤਕ ਕੋਈ ਬੰਦੂਕ ਵੀ ਨਹੀਂ ਮਿਲੀ ਅਤੇ ਨਾ ਹੀ ਕੋਈ ਗਵਾਹ ਮਿਲਿਆ ਜੋ ਦੱਸ ਸਕੇ ਕਿ ਇਸ ਘਟਨਾ ਪਿੱਛੇ ਕਿਸ ਦਾ ਹੱਥ ਹੈ।
ਪੁਲਸ ਵਲੋਂ ਰੈਸਟੋਰੈਂਟ ਅਤੇ ਨੇੜਲੇ ਇਲਾਕਿਆਂ 'ਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਸਬੂਤ ਉਨ੍ਹਾਂ ਦੇ ਹੱਥ ਲੱਗ ਸਕੇ।


Related News