ਬ੍ਰਾਜ਼ੀਲ : ਜਹਾਜ਼ ਹਾਦਸੇ ''ਚ 2 ਲੋਕਾਂ ਦੀ ਮੌਤ, 14 ਜ਼ਖਮੀ

05/12/2022 12:02:39 PM

ਸਾਓ ਪਾਓਲੋ (ਏਜੰਸੀ)- ਬ੍ਰਾਜ਼ੀਲ ਦੇ ਸ਼ਹਿਰ ਬੋਇਤੁਵਾ 'ਚ ਇਕ ਹਲਕੇ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਇਕ ਦਿਨ ਬਾਅਦ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖਮੀ ਹੋ ਗਏ।ਸਮਚਾਰ ਏਜਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਬ੍ਰਾਜ਼ੀਲ ਦੀ ਰਾਸ਼ਟਰੀ ਸਕਾਈਡਾਈਵ ਰਾਜਧਾਨੀ ਦੇ ਤੌਰ 'ਤੇ ਜਾਣੇ ਜਾਂਦੇ ਬੋਇਤੁਵਾ 'ਚ ਨੈਸ਼ਨਲ ਸਕਾਈਡਾਈਵਿੰਗ ਸੈਂਟਰ ਤੋਂ ਉਡਾਣ ਭਰਨ ਤੋਂ ਬਾਅਦ ਮਨੋਰੰਜਕ ਸਕਾਈਡਾਈਵਰ ਲਿਜਾਣ ਵਾਲਾ ਜਹਾਜ਼ ਜ਼ਮੀਨ 'ਤੇ ਡਿੱਗ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਸਮੇਂ ਦੋ ਬੱਚੇ ਦਰਿਆ 'ਚ ਡੁੱਬੇ, ਇਕ ਦੀ ਲਾਸ਼ ਬਰਾਮਦ

ਬੋਇਤੁਵਾ ਮੇਅਰ ਦੇ ਦਫਤਰ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ ਜਹਾਜ਼ ਵਿਚ ਇੱਕ ਪਾਇਲਟ ਅਤੇ 15 ਸਕਾਈਡਾਈਵਰ ਸਵਾਰ ਸਨ, ਜੋ ਸਕਾਈਡਾਈਵ 4ਫਨ ਟੂਰਿਜ਼ਮ ਕੰਪਨੀ ਨਾਲ ਸਬੰਧਤ ਹਨ।ਬੋਇਤੁਵਾ ਦੇ ਮੇਅਰ ਐਡਸਨ ਮਾਰਕੁਸੋ ਨੇ ਕਿਹਾ ਕਿਬੋਇਤੁਵਾ ਦੇ ਸਕਾਈਡਾਈਵਿੰਗ ਦੇ 50 ਸਾਲਾਂ ਦੇ ਇਤਿਹਾਸ ਵਿੱਚ ਨੈਸ਼ਨਲ ਸਕਾਈਡਾਈਵਿੰਗ ਸੈਂਟਰ ਵਿੱਚ ਇਹ ਪਹਿਲਾ ਜਹਾਜ਼ ਹਾਦਸਾ ਹੈ। ਇਹ ਇੱਕ ਬਹੁਤ ਹੀ ਦੁਖਦਾਈ ਦਿਨ ਹੈ।ਅੱਗ ਬੁਝਾਊ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ 'ਚ ਲਿਜਾਇਆ ਗਿਆ, ਜਦਕਿ ਬ੍ਰਾਜ਼ੀਲ ਦੀ ਹਵਾਈ ਫੌਜ ਨੇ ਇਕ ਪ੍ਰੈੱਸ ਬਿਆਨ 'ਚ ਕਿਹਾ ਕਿ ਮਾਹਰ ਹਾਦਸੇ ਵਾਲੀ ਥਾਂ 'ਤੇ ਜਾਂਚ ਕਰ ਰਹੇ ਹਨ।


Vandana

Content Editor

Related News