ਫਿਲਪੀਨ ''ਚ 26 ਲੱਖ ਬੱਚਿਆਂ ਨੂੰ ਖਸਰੇ ਦਾ ਖਤਰਾ

03/08/2019 2:30:49 PM

ਮਨੀਲਾ— ਫਿਲਪੀਨ 'ਚ ਸਿਹਤ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ 'ਚ ਖਸਰੇ ਦੇ ਕਹਿਰ ਕਾਰਨ ਕਰੀਬ 26 ਲੱਖ ਬੱਚੇ ਖਸਰੇ ਦੇ ਖਤਰੇ 'ਚ ਹਨ ਕਿਉਂਕਿ ਇਸ ਬੀਮਾਰੀ ਨਾਲ ਇਸ ਸਾਲ ਹੁਣ ਤੱਕ ਪੂਰੇ 2018 ਮੁਕਾਬਲੇ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੀਡੀਆ 'ਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।

ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕ੍ਰਾਸ ਤੇ ਰੈੱਡ ਕ੍ਰੀਸੇਂਟ ਸੋਸਾਇਟੀ 'ਚ ਪਤਾ ਲਾਇਆ ਗਿਆ ਕਿ ਖਸਰੇ ਦੇ ਕਹਿਰ ਨੇ ਇਕੱਲੇ ਇਸ ਸਾਲ 261 ਲੋਕਾਂ ਦੀ ਜਾਨ ਲਈ ਹੈ ਤੇ ਜ਼ਿਆਦਾਤਰ ਮ੍ਰਿਤਕ ਪੰਜ ਸਾਲ ਤੋਂ ਘੱਟ ਦੀ ਉਮਰ ਦੇ ਬੱਚੇ ਸਨ, ਜਦਕਿ ਪਿਛਲੇ ਸਾਲ ਖਸਰੇ ਕਾਰਨ 202 ਮੌਤਾਂ ਹੋਈਆਂ ਸਨ। ਫਿਲਪੀਨ ਰੈੱਡ ਕ੍ਰਾਸ ਦੇ ਪ੍ਰਧਾਨ ਤੇ ਸੀਈਓ ਰਿਸਰਚ ਗਾਰਡਨ ਦੇ ਹਵਾਲੇ ਨਾਲ ਸੀ.ਐੱਨ.ਐੱਨ. ਦੀ ਸ਼ੁੱਕਰਵਾਰ ਦੀ ਰਿਪੋਰਟ ਮੁਤਾਬਕ ਇਹ ਪੂਰੀ ਤਰ੍ਹਾਂ ਨਾਲ ਅਸਵਿਕਾਰਯੋਗ ਹੈ ਕਿ 2019 'ਚ ਬੱਚੇ ਅਜੇ ਵੀ ਖਸਰੇ ਨਾਲ ਮਰ ਰਹੇ ਹਨ। ਫਿਲਪੀਨ ਦੇ ਸਿਹਤ ਵਿਭਾਗ ਨਾਲ ਆਈ.ਐੱਫ.ਆਰ.ਸੀ. ਹੁਣ ਅਗਲੇ 12 ਮਹੀਨਿਆਂ 'ਚ 7 ਸਭ ਤੋਂ ਪ੍ਰਭਾਵਿਤ ਖੇਤਰਾਂ 'ਚ ਬੱਚਿਆਂ ਦਾ ਟੀਕਾਕਰਨ ਕਰਾਉਣ ਦਾ ਟੀਚਾ ਲੈ ਕੇ ਚੱਲ ਰਿਹਾ ਹੈ।


Baljit Singh

Content Editor

Related News