ਮੈਨੀਟੋਬਾ ''ਚ ਨਾਬਾਲਗ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਆਇਆ ਦਰਿੰਦਾ, ਰੰਗੇ-ਹੱਥੀਂ ਫੜਿਆ

Sunday, May 07, 2017 - 02:58 PM (IST)

 ਮੈਨੀਟੋਬਾ ''ਚ ਨਾਬਾਲਗ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਆਇਆ ਦਰਿੰਦਾ, ਰੰਗੇ-ਹੱਥੀਂ ਫੜਿਆ
ਮੈਨੀਟੋਬਾ— ਕੈਨੇਡਾ ਦੇ ਮੈਨੀਟੋਬਾ ਵਿਚ ''ਕਰੀਪ ਕੈਚਰ'' ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕਰੀਪ ਕੈਚਰ ਇਕ ਅਜਿਹਾ ਸੰਗਠਨ ਹੈ ਜੋ ਨਾਬਾਲਗ ਮੁੰਡੇ-ਕੁੜੀਆਂ ਨੂੰ ਵਰਗਲਾ ਕੇ ਉਨ੍ਹਾਂ ਨਾਲ ਸਰੀਰਕ ਸੰਬੰਧ ਬਣਾਉਣ ਵਾਲੇ ਲੋਕਾਂ ਨੂੰ ਰੰਗੇ-ਹੱਥੀਂ ਫੜਦਾ ਹੈ। ਇਹ ਸੰਗਠਨ ਨਾਬਾਲਗ ਮੁੰਡੇ-ਕੁੜੀਆਂ ਬਣ ਕੇ ਸੋਸ਼ਲ ਮੀਡੀਆ ''ਤੇ ਅਜਿਹੇ ਲੋਕਾਂ ਨੂੰ ਫੜਦੇ ਹਨ ਅਤੇ ਉਨ੍ਹਾਂ ਦਾ ਪਰਦਾਫਾਸ਼ ਕਰਦੇ ਹਨ। ਅਜਿਹੇ ਹੀ ਇਕ ਮਾਮਲੇ ਵਿਚ ਇਸ ਸੰਗਠਨ ਨੇ ਇਕ ਵਿਅਕਤੀ ਨੂੰ ਫੜ ਕੇ ਉਸ ਦੀ ਵੀਡੀਓ ਫੇਸਬੁੱਕ ''ਤੇ ਲਾਈਵ ਕਰ ਦਿੱਤੀ। ਵੀਡੀਓ ਵਿਚ ਸੰਗਠਨ ਦਾ ਮੈਂਬਰ ਨਾਬਾਲਗ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਆਏ ਵਿਅਕਤੀ ਨਾਲ ਝਗੜਾ ਕਰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਇਸ ਮੈਂਬਰ ਨੇ ਵਿਅਕਤੀ ਦੇ ਇਸ ਤਰ੍ਹਾਂ ਦੀ ਗਤੀਵਿਧੀ ਵਿਚ ਸ਼ਾਮਲ ਹੋਣ ਦਾ ਕੋਈ ਸਬੂਤ ਨਹੀਂ ਦਿੱਤਾ। 
ਕੈਨੇਡਾ ਭਰ ਵਿਚ ਅਜਿਹੇ ਕਈ ਸੰਗਠਨ ਸਰਗਰਮ ਹਨ, ਜੋ ਲੋਕਾਂ ਦੇ ਨਿੱਜੀ ਜੀਵਨ ਦਾ ਮਜ਼ਾਕ ਬਣਾ ਰਹੇ ਹਨ ਅਤੇ ਲੋਕਾਂ ਨੂੰ ਰੰਗੇ-ਹੱਥੀਂ ਫੜਨ ਦਾ ਦਾਅਵਾ ਕਰਦੇ ਹਨ। ਪੁਲਸ ਨੇ ਅਜਿਹੇ ਸੰਗਠਨਾਂ ਨੂੰ ਆਪਣੀਆਂ ਗਤੀਵਿਧੀਆਂ ਰੋਕਣ ਲਈ ਕਿਹਾ ਹੈ। 

author

Kulvinder Mahi

News Editor

Related News