ਨੇਪਾਲ ''ਚ ਹੜ੍ਹ ਕਾਰਨ 19 ਵਿਦਿਆਰਥੀਆਂ ਦੀ ਮੌਤ

09/04/2017 3:30:57 AM

ਕਾਠਮੰਡੂ — ਨੇਪਾਲ 'ਚ ਹੜ੍ਹ ਕਾਰਨ 19 ਵਿਦਿਆਥੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਿੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਮੌਤ ਪਿਛਲੇ ਕੁਝ ਦਿਨਾਂ 'ਚ ਹੋਈਆਂ ਹਨ ਅਤੇ ਜਾਨ ਗਵਾਉਣ ਵਾਲੇ ਜ਼ਿਆਦਾਤਰ ਵਿਦਿਆਰਥੀ ਪ੍ਰਭਾਵਿਤ ਮਕਵਾਨਪੁਰ ਸਮੇਤ ਦੱਖਣੀ ਜ਼ਿਲਿਆਂ ਤੋਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਮਾਨਸੂਨ ਦੇ ਮੀਂਹ ਕਾਰਨ ਕਾਰਾਂ ਬਹਿ ਗਈਆਂ ਹਨ। ਹੜ੍ਹ ਕਾਰਨ ਘੱਟ ਤੋਂ ਘੱਟ 500 ਸਕੂਲੀ ਇਮਾਰਤਾਂ ਨੁਕਸਾਨੀ ਗਈਆਂ ਹਨ। ਮੰਤਰਾਲੇ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਜ਼ਿਆਦਾਤਰ ਲੋਕ ਸੂਕਲਾਂ 'ਚ ਰਹਿ ਰਹੇ ਹਨ।


Related News