ਨਾਈਜੀਰੀਆ ’ਚ 2 ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ, ਮੌਕੇ ’ਤੇ 19 ਲੋਕਾਂ ਦੀ ਮੌਤ

Friday, Feb 04, 2022 - 09:13 AM (IST)

ਨਾਈਜੀਰੀਆ ’ਚ 2 ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ, ਮੌਕੇ ’ਤੇ 19 ਲੋਕਾਂ ਦੀ ਮੌਤ

ਲਾਗੋਸ (ਵਾਰਤਾ): ਨਾਈਜੀਰੀਆ ਦੇ ਯੋਬੇ ਸੂਬੇ ਵਿਚ ਵੀਰਵਾਰ ਨੂੰ 2 ਵਪਾਰਕ ਵਾਹਨਾਂ ਦੀ ਟੱਕਰ ਵਿਚ 19 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਥਾਨਕ ਪੁਲਸ ਨੇ ਦਿੱਤੀ ਹੈ।

ਇਹ ਵੀ ਪੜ੍ਹੋ: ਭਾਰਤ-ਪਾਕਿ ਵਿਚਾਲੇ ਚੱਲ ਰਹੀ ਹੈ ਗੱਲਬਾਤ, ਇਸਲਾਮਾਬਾਦ ਜਾ ਸਕਦੇ ਨੇ PM ਮੋਦੀ: ਕਾਰੋਬਾਰੀ ਦਾ ਦਾਅਵਾ

ਪੁਲਸ ਦੇ ਬੁਲਾਰੇ ਡੁੰਗਾਸ ਅਬਦੁਲਕਰੀਮ ਨੇ ਇਕ ਬਿਆਨ ਵਿਚ ਕਿਹਾ ਕਿ ਦੋ ਵਾਹਨਾਂ ਵਿਚਕਾਰ ਆਹਮੋ-ਸਾਹਮਣੇ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਪੀੜਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ, ‘ਜਿਹੜੇ ਦੋ ਵਪਾਰਕ ਵਾਹਨ ਆਪਸ ਵਿਚ ਟਕਰਾ ਗਏ, ਉਹ ਯਾਤਰੀਆਂ ਨੂੰ ਲੈ ਕੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਲਟ ਦਿਸ਼ਾ ਤੋਂ ਆ ਰਿਹਾ ਇਕ ਵਾਹਨ ਅਚਾਨਕ ਘੁੰਮ ਗਿਆ।’

ਇਹ ਵੀ ਪੜ੍ਹੋ: ਕਾਂਗੋ ’ਚ ਵੱਡਾ ਅੱਤਵਾਦੀ ਹਮਲਾ, 60 ਲੋਕਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ


author

cherry

Content Editor

Related News