ਨਾਈਜੀਰੀਆ ਤੱਟ ਦੇ ਕੋਲੋਂ ਅਗਵਾ 19 ਭਾਰਤੀ ਰਿਹਾਅ, ਕੈਦ ''ਚ ਇਕ ਦੀ ਮੌਤ

Sunday, Jan 19, 2020 - 06:05 PM (IST)

ਨਾਈਜੀਰੀਆ ਤੱਟ ਦੇ ਕੋਲੋਂ ਅਗਵਾ 19 ਭਾਰਤੀ ਰਿਹਾਅ, ਕੈਦ ''ਚ ਇਕ ਦੀ ਮੌਤ

ਅਬੂਜਾ- ਅਫਰੀਕਾ ਦੇ ਪੱਛਮੀ ਤੱਟ ਦੇ ਨੇੜੇਓਂ ਪਿਛਲੇ ਮਹੀਨੇ ਇਕ ਜਹਾਜ਼ ਤੋਂ ਸਮੁੰਦਰੀ ਡਾਕੂਆਂ ਵਲੋਂ ਅਗਵਾ ਕੀਤੇ 19 ਭਾਰਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਜਦਕਿ ਇਕ ਵਿਅਕਤੀ ਦੀ ਕੈਦ ਵਿਚ ਮੌਤ ਹੋ ਗਈ ਹੈ। ਭਾਰਤੀ ਹਾਈ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ।

ਅਫਰੀਕਾ ਦੇ ਪੱਛਮੀ ਤੱਟ ਦੇ ਨੇੜੇ ਜਹਾਜ਼ ਐਮ.ਟੀ. ਡਿਊਕ ਤੋਂ 15 ਦਸੰਬਰ ਨੂੰ ਚਾਲਕ ਦਲ ਦੇ 20 ਭਾਰਤੀ ਮੈਂਬਰਾਂ ਨੂੰ ਅਗਵਾ ਕਰ ਲਿਆ ਸੀ। ਅਬੂਜਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ ਟਵੀਟ ਕੀਤਾ ਕਿ 19 ਭਾਰਤੀ ਨਾਗਰਿਕਾਂ ਨੂੰ ਸ਼ਨੀਵਾਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਜਦਕਿ ਡਾਕੂਆਂ ਵਲੋਂ ਕੈਦ ਵਿਚ ਰੱਖੇ ਜਾਣ ਦੇ ਕਾਰਨ ਇਕ ਦੀ ਮੌਤ ਹੋ ਗਈ ਹੈ। ਭਾਰਤ ਨੇ ਅਗਵਾ ਭਾਰਤੀਆਂ ਦੀ ਰਿਹਾਈ ਵਿਚ ਸਹਿਯੋਗ ਲਈ ਨਾਈਜੀਰੀਆਈ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।

ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ ਕਿ ਭਾਰਤ ਸਰਕਾਰ ਤੇ ਹਾਈ ਕਮਿਸ਼ਨ ਨੇ ਐਮ.ਵੀ. ਡਿਊਕ ਤੋਂ 15 ਦਸੰਬਰ ਨੂੰ ਅਗਵਾ ਕੀਤੇ 20 ਭਾਰਤੀਆਂ ਨਾਗਰਿਕਾਂ ਦੀ ਰਿਹਾਈ ਨੂੰ ਤਰਜੀਹ ਦਿੱਤੀ ਤੇ ਨਾਈਜੀਰੀਆ ਸਰਕਾਰ ਦੇ ਨਾਲ ਮਿਲ ਕੇ ਕੰਮ ਕੀਤਾ। ਦੁੱਖ ਵਾਲੀ ਗੱਲ ਹੈ ਕਿ ਵਿਰੋਧੀ ਹਾਲਾਤਾਂ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਸਾਡੀ ਗਹਿਰੀ ਹਮਦਰਦੀ। ਦੂਤਘਰ ਉਹਨਾਂ ਦੀ ਤੇਜ਼ੀ ਨਾਲ ਵਾਪਸੀ ਦੀ ਉਮੀਦ ਕਰ ਰਿਹਾ ਹੈ। ਅਬੂਜਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਮਾਮਲੇ ਨੂੰ ਨਾਈਜੀਰੀਆਈ ਅਧਿਕਾਰੀਆਂ ਤੇ ਗੁਆਂਢੀ ਦੇਸ਼ਾਂ ਦੇ ਅਧਿਕਾਰੀਆਂ ਦੇ ਸਾਹਮਣੇ ਵੀ ਚੁੱਕਿਆ। 


author

Baljit Singh

Content Editor

Related News