ਪਾਕਿਸਤਾਨ ਦੇ ਖੈਬਰ ਪਖਤੂਨਖਵਾ ''ਚ 1800 ਸਾਲ ਪੁਰਾਣੀ ਬੋਧੀ ਕਲਾਕ੍ਰਿਤੀਆਂ ਮਿਲੀਆਂ

Sunday, Feb 06, 2022 - 11:46 AM (IST)

ਪਾਕਿਸਤਾਨ ਦੇ ਖੈਬਰ ਪਖਤੂਨਖਵਾ ''ਚ 1800 ਸਾਲ ਪੁਰਾਣੀ ਬੋਧੀ ਕਲਾਕ੍ਰਿਤੀਆਂ ਮਿਲੀਆਂ

ਪੇਸ਼ਾਵਰ : ਪਾਕਿਸਤਾਨ ਵਿੱਚ ਪੁਰਾਤੱਤਵ ਵਿਗਿਆਨੀਆਂ ਨੇ ਦੇਸ਼ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ 1800 ਸਾਲ ਪੁਰਾਣੀਆਂ 400 ਤੋਂ ਵੱਧ ਕੀਮਤੀ ਬੋਧੀ ਕਲਾਕ੍ਰਿਤੀਆਂ ਦੀ ਖੋਜ ਕੀਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖੈਬਰ ਪਖਤੂਨਖਵਾ ਦੇ ਸਵਾਬੀ ਜ਼ਿਲੇ ਦੇ ਬਾਬੂ ਧੇਰੀ ਪਿੰਡ 'ਚ ਇਕ ਬੋਧੀ ਸਤੂਪ ਸਮੇਤ 400 ਵੱਖ-ਵੱਖ ਕਲਾਕ੍ਰਿਤੀਆਂ ਮਿਲੀਆਂ ਹਨ। ਖੈਬਰ ਪਖਤੂਨਖਵਾ ਸੂਬੇ ਦੇ ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਡਾ. ਅਬਦੁਸ ਸਮਦ ਨੇ ਕਿਹਾ, “ਪੁਰਾਤੱਤਵ ਵਿਗਿਆਨੀਆਂ ਨੇ ਖੁਦਾਈ ਦੌਰਾਨ ਬੋਧੀ ਕਾਲ ਦੀਆਂ 1800 ਸਾਲ ਪੁਰਾਣੀਆਂ ਇਤਿਹਾਸਕ ਕਲਾਕ੍ਰਿਤੀਆਂ ਲੱਭੀਆਂ ਹਨ''।

ਇਹ ਵੀ ਪੜ੍ਹੋ : ਬਲੋਚਿਸਤਾਨ 'ਚ ਵਿਦਰੋਹੀਆਂ ਦਾ ਭਿਆਨਕ ਹਮਲਾ, 100 ਪਾਕਿਸਤਾਨੀ ਫੌਜੀਆਂ ਨੂੰ ਮਾਰਨ ਦਾ ਦਾਅਵਾ

ਉਨ੍ਹਾਂ ਕਿਹਾ ਕਿ ਖੁਦਾਈ ਦਾ ਕੰਮ ਛੇ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਹੁਣ ਪੁਰਾਤੱਤਵ ਵਿਭਾਗ ਨੇ ਇਨ੍ਹਾਂ ਇਮਾਰਤਾਂ ਨੂੰ ਸੰਭਾਲਣ ਅਤੇ ਇਸ ਖੇਤਰ ਵਿੱਚ ਆਉਣ ਵਾਲੇ ਸੈਲਾਨੀਆਂ ਲਈ ਖੋਲ੍ਹਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਖੈਬਰ ਪਖਤੂਨਖਵਾ ਵਿੱਚ ਹਾਲ ਦੇ ਸਮੇਂ ਵਿੱਚ ਅਜਿਹੀਆਂ ਕਈ ਪੁਰਾਤੱਤਵ ਖੋਜਾਂ ਹੋਈਆਂ ਹਨ। ਪਿਛਲੇ ਸਾਲ ਦਸੰਬਰ ਵਿੱਚ, ਪਾਕਿਸਤਾਨੀ ਅਤੇ ਇਤਾਲਵੀ ਪੁਰਾਤੱਤਵ ਵਿਗਿਆਨੀਆਂ ਦੀ ਇੱਕ ਸੰਯੁਕਤ ਖੁਦਾਈ ਟੀਮ ਨੇ ਬੋਧੀ ਕਾਲ ਤੋਂ ਇੱਕ 2,300 ਸਾਲ ਪੁਰਾਣੇ ਮੰਦਿਰ ਅਤੇ ਕੁਝ ਹੋਰ ਕੀਮਤੀ ਕਲਾਕ੍ਰਿਤੀਆਂ ਦੀ ਖੋਜ ਕੀਤੀ ਸੀ। ਖੈਬਰ ਪਖਤੂਨਖਵਾ ਸੂਬੇ ਦੇ ਸਵਾਤ ਜ਼ਿਲੇ ਦੇ ਬਜ਼ੀਰਾ ਕਸਬੇ ਵਿਚ ਕੀਤੀ ਗਈ ਖੋਜ ਨੂੰ ਪਾਕਿਸਤਾਨ ਵਿਚ ਬੋਧੀ ਕਾਲ ਦਾ ਸਭ ਤੋਂ ਪੁਰਾਣਾ ਮੰਦਰ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਸਵਾਤ ਘਾਟੀ 'ਚ ਮਿਲਿਆ 2000 ਸਾਲ ਪੁਰਾਣਾ ਬੋਧੀ ਮੰਦਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News