ਬ੍ਰਿਟੇਨ ''ਚ ਮਿਲਿਆ 18 ਕਰੋੜ ਸਾਲ ਪੁਰਾਣੇ ਸਮੁੰਦਰੀ ਡ੍ਰੈਗਨ ''ichthyosaur'' ਦਾ ਪਿੰਜਰ (ਤਸਵੀਰਾਂ)
Tuesday, Jan 11, 2022 - 03:21 PM (IST)
ਲੰਡਨ (ਬਿਊਰੋ): ਬ੍ਰਿਟੇਨ ਵਿਚ ਵਿਗਿਆਨੀਆਂ ਨੂੰ ਮਿਡਲੈਂਡ ਇਲਾਕੇ ਵਿਚ 18 ਕਰੋੜ ਸਾਲ ਪੁਰਾਣੇ ਵੱਡੇ 'ਸਮੁੰਦਰੀ ਜਲੀ ਜੀਵ' (ichthyosaur) ਦਾ ਪਿੰਜਰ ਮਿਲਿਆ ਹੈ। ਇਹ ਸਮੁੰਦਰੀ ਡ੍ਰੈਗਨ ਡਾਲਫਿਨ ਦੀ ਤਰ੍ਹਾਂ ਦਿਸਦਾ ਹੈ ਅਤੇ 30 ਫੁੱਟ ਲੰਬਾ ਹੈ। ਇਸ ਦੀ ਖੋਪੜੀ ਦਾ ਵਜ਼ਨ ਹੀ 1 ਟਨ ਦੱਸਿਆ ਗਿਆ ਹੈ। ਇਹ ਬ੍ਰਿਟੇਨ ਵਿਚ ਮਿਲਿਆ ਆਪਣੀ ਤਰ੍ਹਾਂ ਦਾ ਸਭ ਤੋਂ ਵਿਸ਼ਾਲ ਅਤੇ ਪੂਰਨ ਫੌਸਿਲ ਹੈ। ਇਸ ਫੌਸਿਲ ਦੀ ਖੋਜ 48 ਸਾਲਾ ਜੋਅ ਡੇਵਿਸ ਨੇ ਫਰਵਰੀ 2021 ਵਿਚ ਕੀਤੀ ਸੀ।
ਰੂਟਲੈਂਡ ਦੇ ਪਾਣੀ ਕੋਲ ਮਿਲਿਆ ਇਹ ਸਮੁੰਦਰੀ ਡ੍ਰੈਗਨ ਕਰੀਬ 82 ਫੁੱਟ ਤੱਕ ਹੋ ਸਕਦਾ ਸੀ। ਇਚਥਿਓਸੌਰ ਨੂੰ ਸਮੁੰਦਰੀ ਡ੍ਰੈਗਨ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਉਸ ਦੇ ਦੰਦ ਅਤੇ ਅੱਖਾਂ ਬਹੁਤ ਵੱਡੀਆਂ-ਵੱਡੀਆਂ ਸਨ। ਸਭ ਤੋਂ ਪਹਿਲਾਂ ਇਚਥਿਓਸੌਰ ਦੀ ਖੋਜ 19ਵੀਂ ਸਦੀ ਵਿਚ ਫੌਸਿਲ ਵਿਗਿਆਨੀ ਮੈਰੀ ਅਤਰੀਇੰਗ ਨੇ ਕੀਤੀ ਸੀ। ਇਸ ਸਮੁੰਦਰੀ ਜੀਵ ਦਾ ਅਧਿਐਨ ਕਰਨ ਵਾਲੇ ਡਾਕਟਰ ਡੀਨ ਲੋਮੈਕਸ ਨੇ ਕਿਹਾ ਕਿ ਬ੍ਰਿਟੇਨ ਵਿਚ ਇਚਥਿਓਸੌਰ ਦੇ ਕਈ ਫੋਸਿਲ ਮਿਲਣ ਦੇ ਬਾਅਦ ਵੀ ਇਹ ਜ਼ਿਕਰਯੋਗ ਹੈ ਕਿ ਕਿਉਂਕਿ ਇਹ ਬ੍ਰਿਟੇਨ ਵਿਚ ਮਿਲਿਆ ਸਭ ਤੋਂ ਵੱਡਾ ਪਿੰਜ ਹੈ। ਦੁਨੀਆ ਵਿਚ ਕਰੀਬ 25 ਕਰੋੜ ਸਾਲ ਪਹਿਲਾਂ ਸਭ ਤੋਂ ਪਹਿਲਾਂ ਇਚਥਿਓਸੌਰ ਹੋਂਦ ਵਿਚ ਆਏ ਸਨ ਅਤੇ 9 ਕਰੋੜ ਸਾਲ ਪਹਿਲਾਂ ਉਹ ਧਰਤੀ ਤੋਂ ਅਲੋਪ ਹੋ ਗਏ।
ਇਹ ਆਕਾਰ ਵਿਚ ਦੇਖਣ ਵਿਚ ਡਾਲਫਿਨ ਦੀ ਤਰ੍ਹਾਂ ਹੁੰਦੇ ਸਨ। ਇਚਥਿਓਸੌਰ ਇੰਗਲੈਂਡ ਅਤੇ ਅਟਲਾਂਟਿਕ ਸਮੁੰਦਰ ਦੇ ਪਾਣੀ ਵਿਚ ਹਰ ਜਗ੍ਹਾ ਮੌਜੂਦ ਸਨ। ਉਹਨਾਂ ਦੇ ਸਰੀਰ ਦੀ ਤੁਲਨਾ ਵਿਚ ਇਚਥਿਓਸੌਰ ਦੀਆਂ ਅੱਖਾਂ ਵੱਡੀਆਂ ਹੁੰਦੀਆਂ ਸਨ। ਹਾਲ ਹੀ ਵਿਚ ਅਮਰੀਕੀ ਵਿਚ ਵਿਗਿਆਨੀਆਂ ਦੀ ਇਕ ਟੀਮ ਨੇ ਡਾਇਨਾਸੋਰ ਦੇ ਸਮੇਂ ਦੇ ਇਚਥਿਓਸੌਰ ਦੀ ਖੋਜ ਕੀਤੀ ਸੀ। ਇਸ ਜੀਵ ਦੀ ਲੰਬਾਈ 55 ਫੁੱਟ ਤੱਕ ਦੇਖੀ ਗਈ। ਖੋਜ ਵਿਚ ਪਤਾ ਚੱਲਿਆ ਕਿ ਮੱਛੀ ਦੇ ਆਕਾਰ ਦੇ ਇਹਨਾਂ ਸਮੁੰਦਰੀ ਜੀਵਾਂ ਦਾ ਆਕਾਰ 24 ਕਰੋੜ ਸਾਲ ਪਹਿਲਾਂ ਕਾਫੀ ਤੇਜ਼ੀ ਨਾਲ ਵਧਿਆ ਸੀ। ਇਸ ਜੀਵ ਦੇ ਸਿਰ ਦਾ ਆਕਾਰ 6.5 ਫੁੱਟ ਮਾਪਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ - ਅਮਰੀਕੀ ਡਾਕਟਰਾਂ ਨੇ ਰਚਿਆ ਇਤਿਹਾਸ, ਪਹਿਲੀ ਵਾਰ ਇਨਸਾਨ ਦੇ ਅੰਦਰ ਧੜਕੇਗਾ 'ਸੂਰ ਦਾ ਦਿਲ'
ਵ੍ਹੇਲ ਦੀ ਤੁਲਨਾ ਵਿਚ ਬਹੁਤ ਤੇਜ਼ੀ ਨਾਲ ਵਧਿਆ ਇਹ ਜੀਵ
ਕੈਲੀਫੋਰਨੀਆ ਦੇ ਸਕ੍ਰਿਪਸ ਕਾਲਜ ਵਿਚ ਜੀਵ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਅਤੇ ਸੀਨੀਅਰ ਖੋਜੀ ਲਾਰਸ ਸ਼ਮਿਤਜ਼ ਨੇ ਅਧਿਐਨ ਵਿਚ ਕਿਹਾ ਕਿ ਇਚਥਿਓਸੌਰ ਨੇ ਵ੍ਹੇਲ ਦੀ ਤੁਲਨਾ ਵਿਚ ਆਪਣੇ ਆਕਾਰ ਨੂੰ ਕਾਫੀ ਤੇਜ਼ੀ ਨਾਲ ਵਧਾਇਆ ਹੈ। ਉਹ ਵੀ ਉਦੋਂ ਜਦੋਂ ਧਰਤੀ ਤੋਂ ਡਾਇਨਾਸੋਰ ਜਿਹੇ ਜੀਵ ਤੇਜ਼ੀ ਨਾਲ ਅਲੋਪ ਹੋ ਰਹੇ ਹਨ। ਇਹ ਖੋਜ ਕਈ ਰਹੱਸ ਖੋਲ੍ਹੇਗੀ।