ਇਸ ਕੁੜੀ ਨੇ ਅੰਬ ਦੀਆਂ ਗਿਟਕਾਂ ਨਾਲ ਬਣਾਈ ਖੂਬਸੂਰਤ ਡਰੈੱਸ, ਬਣੀ ਚਰਚਾ ਦਾ ਵਿਸ਼ਾ (ਤਸਵੀਰਾਂ)

11/16/2020 6:04:43 PM

ਸਿਡਨੀ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸ਼ੌਂਕ ਬਹੁਤ ਵੱਡੀ ਗੱਲ ਹੈ। ਸ਼ੌਂਕ ਨਾਲ ਸਬੰਧਤ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 18 ਸਾਲਾ ਕੁੜੀ ਨੇ ਅੰਬ ਦੀਆਂ ਗਿਟਕਾਂ ਨਾਲ ਬਹੁਤ ਹੀ ਖੂਬਸੂਰਤ ਡਰੈੱਸ ਬਣਾਈ ਹੈ। ਇਸ ਡਰੈੱਸ ਦੀ ਦੁਨੀਆ ਭਰ ਵਿਚ ਤਾਰੀਫ ਹੋ ਰਹੀ ਹੈ। ਜੇਸਿਕਾ ਕੋਲਿਸਨਸ ਨਾਮ ਦੀ ਇਸ ਕੁੜੀ ਨੇ ਆਪਣੀ ਡਰੈੱਸ ਬਣਾਉਣ ਲਈ 700 ਅੰਬ ਦੀਆਂ ਗਿਟਕਾਂ ਦੀ ਵਰਤੋਂ ਕੀਤੀ ਹੈ। ਜੇਸਿਕਾ ਨੇ ਇਹ ਡਰੈੱਸ ਆਪਣੇ ਫਾਈਨਲ ਡਿਜ਼ਾਈਨ ਐਂਡ ਤਕਨਾਲੋਜੀ ਪ੍ਰਾਜੈਕਟ ਦੇ ਲਈ ਬਣਾਈ ਹੈ।

PunjabKesari

ਇੰਝ ਬਣਾਈ ਡਰੈੱਸ
11ਵੀਂ ਕਲਾਸ ਵਿਚ ਪੜ੍ਹਨ ਵਾਲੀ ਜੇਸਿਕਾ ਦੱਸਦੀ ਹੈ ਕਿ ਉਹ ਕਈ ਸਾਲਾਂ ਤੋਂ ਆਪਣੇ ਅੰਬਾਂ ਦੇ ਖੇਤ ਵਿਚ ਗਿਟਕਾਂ ਨੂੰ ਬੇਕਾਰ ਹੁੰਦੇ ਦੇਖ ਰਹੀ ਸੀ। ਇਸ ਦੇ ਬਾਅਦ ਉਸ ਨੇ ਇਹਨਾਂ ਗਿਟਕਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਉਹ ਅੰਬ ਦਾ ਗੁਦਾ ਕੱਢ ਕੇ ਗਿਟਕ ਨੂੰ ਪੂਰੀ ਤਰ੍ਹਾਂ ਸਾਫ ਕਰ ਲੈਂਦੀ ਸੀ ਅਤੇ ਫਿਰ ਉਸ ਨੂੰ ਉੱਲੀ ਲੱਗਣ ਤੋਂ ਬਚਾਉਣ ਲਈ ਸੁਕਾ ਦਿੰਦੀ ਸੀ।

PunjabKesari

ਫਿਰ ਉਸ ਨੂੰ ਸਮਤਲ ਬਣਾਉਂਦੀ ਸੀ। ਇਸ ਦੇ ਬਾਅਦ ਉਸ ਨੇ ਇਸ ਨਾਲ ਡਰੈੱਸ ਬਣਾਉਣੀ ਸ਼ੁਰੂ ਕਰ ਦਿੱਤੀ। ਗਿਟਕਾਂ ਛੋਟੀਆਂ ਅਤੇ ਸਮਤਲ ਸਨ ਤਾਂ ਡਰੈੱਸ ਬਣਾਉਣ ਵਿਚ ਕੋਈ ਮੁਸ਼ਕਲ ਨਹੀਂ ਆਈ। ਇਸ 'ਤੇ ਜੇਸਿਕਾ ਨੇ ਰੰਗ ਕਰਨ ਦੇ ਬਾਰੇ ਵਿਚ ਇਸ ਲਈ ਨਹੀਂ ਸੋਚਿਆ ਕਿਉਂਕਿ ਸੁੱਕਣ ਦੇ ਬਾਅਦ ਉਹਨਾਂ ਦਾ ਰੰਗ ਕੁਦਰਤੀ ਤੌਰ 'ਤੇ ਕਾਫੀ ਚੰਗਾ ਹੋ ਜਾਂਦਾ ਸੀ।

PunjabKesari

ਰੋਜ਼ਾਨਾ ਤਿੰਨ ਘੰਟੇ ਕਰਦੀ ਸੀ ਕੰਮ
ਇਸ ਦੇ ਬਾਅਦ ਜੇਸਿਕਾ ਨੇ ਇਹਨਾਂ ਗਿਟਕਾਂ ਨੂੰ ਗਾਊਨ ਬਣਾਉਣ ਲਈ ਸਿਉਣਾ ਸ਼ੁਰੂ ਕੀਤਾ। ਇਸ ਦੇ ਲਈ ਕਰੀਬ 280 ਕਿਲੋ ਅੰਬ ਲੱਗੇ। ਜੇਸਿਕਾ ਦੱਸਦੀ ਹੈ ਕਿ ਉਹ ਕੋਰੋਨਾਵਾਇਰਸ ਮਹਾਮਾਰੀ ਦੇ ਦੌਰਾਨ ਆਪਣੇ ਘਰ ਤੋਂ ਖੇਤ ਤੱਕ ਜਾਂਦੀ ਸੀ।ਉੱਥੇ ਉਹ ਚਾਰ ਮਹੀਨੇ ਤੱਕ ਰਹੀ। ਉਹ ਰੋਜ਼ਾਨਾ 3 ਘੰਟੇ ਡਰੈੱਸ ਬਣਾਉਣ ਵਿਚ ਲਗਾਉਂਦੀ ਸੀ।

PunjabKesari

ਇਸ ਦੌਰਾਨ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿਵੇਂ ਸੂਈ ਬਾਰ-ਬਾਰ ਟੁੱਟ ਜਾਂਦੀ ਸੀ ਪਰ ਆਖਿਰਕਾਰ ਡਰੈੱਸ ਬਣ ਕੇ ਤਿਆਰ ਹੋ ਗਈ। ਹੁਣ ਉਹ ਕਾਫੀ ਖੁਸ਼ ਹੈ। ਉਸ ਨੇ ਆਪਣੇ ਪ੍ਰਾਜੈਕਟ ਦੇ ਲਈ ਇਕ 80 ਪੇਜ ਦਾ ਪੋਰਟਫੋਲੀਓ ਵੀ ਤਿਆਰ ਕੀਤਾ ਹੈ।

PunjabKesari

ਇਸ ਤਰ੍ਹਾਂ ਦਾ ਕੱਪੜਾ ਚਾਹੁੰਦੀ ਹੈ ਜੇਸਿਕਾ
ਜੇਸਿਕਾ ਦੀ ਮਾਂ ਕਾਇਲੀ ਦੱਸਦੀ ਹੈ ਕਿ ਤਕਨੀਕ ਅਤੇ ਪੈਸੇ ਦੀ ਕਮੀ ਦੇ ਬਾਵਜੂਦ ਵੀ ਉਹਨਾਂ ਦੀ ਬੇਟੀ ਨੇ ਇਕ ਖੂਬਸੂਰਤ ਡਰੈੱਸ ਤਿਆਰ ਕੀਤੀ ਹੈ। ਇਸ ਡਰੈੱਸ ਦਾ ਕੁੱਲ ਵਜ਼ਨ 5 ਕਿਲੋ ਹੈ। ਜੇਸਿਕਾ ਦੇ ਮਾਤਾ-ਪਿਤਾ ਸਾਲ 1999 ਤੋਂ ਹੀ ਅੰਬਾਂ ਦੀ ਖੇਤੀ ਕਰ ਰਹੇ ਹਨ। ਪੂਰਾ ਸਾਲ ਆਸਟ੍ਰੇਲੀਆ ਵਿਚ ਇਹਨਾਂ ਦੇ ਅੰਬ ਡਿਲੀਵਰ ਹੁੰਦੇ ਹਨ। ਜਦੋਂ ਅੰਬ ਸੁਪਰਮਾਰਕੀਟਸ ਦੇ ਲਈ ਜਾਂਦੇ ਹਨ ਤਾਂ ਉਹਨਾਂ ਵਿਚ ਗੁਣਵੱਤਾ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ। ਜਿਸ ਕਾਰਨ ਅੰਬਾਂ ਦੀ ਛਾਂਟੀ ਹੋ ਜਾਂਦੀ ਹੈ। ਜੇਸਿਕਾ ਕਹਿੰਦੀ ਹੈ ਕਿ ਅੰਬ ਦੇ ਉਦਯੋਗ ਵਿਚ ਕਾਫੀ ਨੁਕਸਾਨ ਹੁੰਦਾ ਹੈ ਇਸ ਲਈ ਉਹ ਚਾਹੁੰਦੀ ਹੈ ਕਿ ਅੱਗੇ ਚੱਲ ਕੇ ਇਸ ਨਾਲ ਕੋਈ ਕਾਟਨ ਜਿਹਾ ਕੱਪੜਾ ਬਣਾਇਆ ਜਾ ਸਕੇ।


Vandana

Content Editor

Related News