ਪਾਕਿਸਤਾਨ ਵਿਚ ਵੱਖ-ਵੱਖ ਘਟਨਾਵਾਂ ’ਚ 18 ਲੋਕਾਂ ਦੀ ਮੌਤ

Monday, Jun 09, 2025 - 12:47 AM (IST)

ਪਾਕਿਸਤਾਨ ਵਿਚ ਵੱਖ-ਵੱਖ ਘਟਨਾਵਾਂ ’ਚ 18 ਲੋਕਾਂ ਦੀ ਮੌਤ

ਪਿਸ਼ਾਵਰ, (ਭਾਸ਼ਾ)– ਪਾਕਿਸਤਾਨ ਵਿਚ ਈਦ-ਉਲ-ਅਜ਼ਹਾ ਦੇ ਪਹਿਲੇ ਦਿਨ ਵਾਪਰੇ ਸੜਕ ਹਾਦਸਿਆਂ, ਵਿਰੋਧੀ ਸਮੂਹਾਂ ਵਿਚਕਾਰ ਝੜਪਾਂ ਅਤੇ ਡੁੱਬਣ ਦੀਆਂ ਘਟਨਾਵਾਂ ਵਿਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 48 ਹੋਰ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਖੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖਾਨ ਜ਼ਿਲੇ ਵਿਚ ਇਕ ਕਾਰ ਦੇ ਖੱਡ ਵਿਚ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਇਸੇ ਸੂਬੇ ਦੇ ਹਰੀਪੁਰ ਵਿਚ ਤਰਬੇਲਾ ਝੀਲ ਵਿਚ ਤੈਰਾਕੀ ਕਰਦੇ ਸਮੇਂ 4 ਬੱਚੇ ਡੁੱਬ ਗਏ। ਸਥਾਨਕ ਲੋਕਾਂ ਨੇ 2 ਬੱਚਿਆਂ ਨੂੰ ਬਚਾ ਲਿਆ।

ਉੱਥੇ ਹੀ ਪੰਜਾਬ ਸੂਬੇ ਦੇ ਲੈਯਾਹ ਜ਼ਿਲੇ ਵਿਚ ਇਕ ਬੱਸ ਪਲਟ ਗਈ, ਜਿਸ ਕਾਰਨ 2 ਯਾਤਰੀਆਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖਮੀ ਹੋ ਗਏ। ਇਸ ਤਰ੍ਹਾਂ ਨਨਕਾਣਾ ਸਾਹਿਬ ਵਿਚ ਇਕ ਤੇਜ਼ ਰਫ਼ਤਾਰ ਕਾਰ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ।

ਉੱਥੇ ਹੀ ਜੇਹਲਮ ਵਿਚ 2 ਵੱਖ-ਵੱਖ ਹਾਦਸਿਆਂ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਇਸ ਦੌਰਾਨ ਘੋਟਕੀ ਵਿਚ ਇਕ ਟਰੱਕ ਪਲਟਣ ਨਾਲ 3 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਦਹਿਰਕੀ ਬਾਈਪਾਸ ’ਤੇ ਇਕ ਹੋਰ ਘਟਨਾ ਵਿਚ ਇਕ ਔਰਤ ਦੀ ਤੇਜ਼ ਰਫ਼ਤਾਰ ਵਾਹਨ ਦੀ ਟੱਕਰ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ ਨੌਸ਼ਹਿਰੋ ਫਿਰੋਜ਼ ਵਿਚ ਸਾਂਗੀ ਮਾਈਨਰ ਨਹਿਰ ’ਚੋਂ ਇਕ ਬੋਰੀ ’ਚੋਂ ਲਾਸ਼ ਮਿਲੀ ਹੈ।


author

Rakesh

Content Editor

Related News