ਨਾਈਜੀਰੀਆ 'ਚ ਡਾਕੂਆਂ ਦੇ ਹਮਲੇ 'ਚ 18 ਕਿਸਾਨਾਂ ਦੀ ਮੌਤ

05/22/2019 10:06:46 PM

ਲਾਗੋਸ— ਨਾਈਜੀਰੀਆ ਦੇ ਉੱਤਰ-ਪੱਛਮੀ ਸੂਬੇ ਕਤਸਿਨਾ ਦੇ ਗਵਰਨਰ ਨੇ ਮੰਗਲਵਾਰ ਨੂੰ ਡਾਕੂਆਂ ਦੇ ਹਮਲੇ 'ਚ 18 ਕਿਸਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਕਤਸਿਨਾ ਦੇ ਗਵਰਨਰ ਅਮੀਤੂ ਮਸਾਰੀ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। 

ਗਵਰਨਰ ਨੇ ਦੱਸਿਆ ਕਿ ਡਾਕੂਆਂ ਨੇ ਬਤਸਾਰੀ ਪਿੰਡ 'ਚ ਕਿਸਾਨਾਂ 'ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ 18 ਕਿਸਾਨ ਮਾਰੇ ਗਏ। ਗਵਰਨਰ ਨੇ ਆਪਣੀ ਸਰਕਾਰੀ ਰਿਹਾਇਸ਼ 'ਤੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਤੇ ਉਨ੍ਹਾਂ ਦੀ ਜਾਇਦਾਦ ਦੀ ਰੱਖਿਆ ਕਰਨਾ ਸਾਡੀ ਜ਼ਿੰਮੇਦਾਰੀ ਹੈ। ਅਸੀਂ ਆਪਣੀ ਬਿਹਤਰ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਉੱਤਰੀ ਸੂਬਿਆਂ 'ਚ ਸੁਰੱਖਿਆ ਸਬੰਧੀ ਚੁਣੌਤੀਆਂ ਨੂੰ ਲੈ ਕੇ ਕੱਲ ਰਾਸ਼ਟਰਪਤੀ ਸਾਹਮਣੇ ਜਾਣਗੇ। ਗਵਰਨਰ ਨੇ ਕਿਹਾ ਕਿ ਪ੍ਰਦਰਸ਼ਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।


Baljit Singh

Content Editor

Related News