ਦੱਖਣੀ ਕੋਰੀਆ ’ਚ ਕੋਰੋਨਾ ਵਾਇਰਸ ਦੇ 1,766 ਮਾਮਲੇ ਆਏ ਸਾਹਮਣੇ
Thursday, Feb 27, 2020 - 11:20 AM (IST)

ਸਿਓਲ— ਦੱਖਣੀ ਕੋਰੀਆ ’ਚ ਕੋਰੋਨਾ ਵਾਇਰਸ ਕਾਰਨ ਪੀੜਤਾਂ ਦੇ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਸ ਦੇ ਨਾਲ ਹੀ ਪੀੜਤ ਲੋਕਾਂ ਦੀ ਗਿਣਤੀ ਵਧ ਕੇ ਵੀਰਵਾਰ ਨੂੰ 1,766 ਹੋ ਗਈ। ਦੇਸ਼ ਦੇ ਰੋਗ ਕੰਟਰੋਲ ਅਤੇ ਬਚਾਅ ਕੇਂਦਰ ਮੁਤਾਬਕ ਮਿ੍ਰਤਕ ਸੰਖਿਆ 13 ਹੋ ਗਈ ਹੈ। ਇਸ ਵਿਚਕਾਰ ਅਮਰੀਕਾ ਅਤੇ ਦੱਖਣੀ ਕੋਰੀਆ ਦੀ ਫੌਜ ਨੇ ਆਪਣੇ ਅਗਲੇ ਸੰਯੁਕਤ ਰਾਸ਼ਟਰ ਅਭਿਆਸ ਨੂੰ ਸਥਿਗਤ ਕਰ ਦਿੱਤਾ ਹੈ।
‘ਕੰਬਾਇਡ ਫੋਰਸਜ਼ ਕਮਾਂਡ’ ਨੇ ਕਿਹਾ ਕਿ ਵਾਇਰਸ ਨੂੰ ਲੈ ਕੇ ਸਿਓਲ ਦੇ ਬੇਹੱਦ ਗੰਭੀਰ ਪੱਧਰ ਦਾ ਅਲਰਟ ਘੋਸ਼ਿਤ ਕਰਨ ਦੇ ਬਾਅਦ ਇਹ ਫੈਸਲਾ ਕੀਤਾ ਗਿਆ ਹੈ। ਉਸ ਨੇ ਕਿਹਾ,‘‘ਅਗਲਾ ਨੋਟਿਸ ਜਾਰੀ ਕੀਤੇ ਜਾਣ ਤਕ ਇਸ ਨੂੰ ਸਥਿਗਤ ਕੀਤਾ ਜਾਂਦਾ ਹੈ।’’ ਜ਼ਿਕਰਯੋਗ ਹੈ ਕਿ ਚੀਨ ਤੋਂ ਬਾਅਦ ਦੱਖਣੀ ਕੋਰੀਆ ਅਤੇ ਇਟਲੀ ’ਚ ਵਧੇਰੇ ਮੌਤਾਂ ਹੋਈਆਂ ਹਨ।