ਈਰਾਨ ''ਚ ਅਚਾਨਕ ਆਏ ਹੜ੍ਹ ਕਾਰਨ 17 ਲੋਕਾਂ ਦੀ ਮੌਤ

07/23/2022 1:50:18 PM

ਤਹਿਰਾਨ (ਏਜੰਸੀ)- ਈਰਾਨ ਦੇ ਸੋਕਾ ਪ੍ਰਭਾਵਿਤ ਦੱਖਣੀ ਫਾਰਸ ਸੂਬੇ ਵਿਚ ਅਚਾਨਕ ਆਏ ਹੜ੍ਹ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰੀ ਟੀਵੀ ਚੈਨਲ 'ਤੇ ਸ਼ਨੀਵਾਰ ਨੂੰ ਪ੍ਰਸਾਰਿਤ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਰਿਪੋਰਟ ਵਿਚ ਇਸਤਾਬਬਾਨ ਦੇ ਗਵਰਨਰ ਯੂਸਫ ਕਾਰੇਗਰ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਸ਼ਹਿਰ ਵਿਚ ਵਹਿਣ ਵਾਲੀ ਰੂਦਬਲ ਨਦੀ ਦੇ ਪਾਣੀ ਦਾ ਪੱਧਰ ਮੀਂਹ ਕਾਰਨ ਕਾਫ਼ੀ ਵੱਧ ਗਿਆ ਹੈ।

ਇਹ ਵੀ ਪੜ੍ਹੋ: ਨਿਊਯਾਰਕ 'ਚ ਦਹਾਕੇ ਬਾਅਦ ਪੋਲੀਓ ਦੇ ਪਹਿਲੇ ਕੇਸ ਦੀ ਹੋਈ ਪੁਸ਼ਟੀ, 20 ਸਾਲਾ ਨੌਜਵਾਨ 'ਚ ਮਿਲੇ ਲੱਛਣ

ਕਾਰੇਗਰ ਮੁਤਾਬਕ ਬਚਾਅ ਟੀਮਾਂ ਨੇ ਹੜ੍ਹ ਵਿਚ ਫਸੇ 55 ਲੋਕਾਂ ਨੂੰ ਬਚਾਅ ਲਿਆ, ਜਦੋਂਕਿ ਘੱਟੋ-ਘੱਟ 6 ਲੋਕ ਅਜੇ ਵੀ ਲਾਪਤਾ ਹਨ। ਈਰਾਨ ਜਲਵਾਯੂ ਤਬਦੀਲੀ ਕਾਰਨ ਦਹਾਕਿਆਂ ਤੋਂ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਮੌਸਮ ਵਿਗਿਆਨ ਵਿਭਾਗ ਨੇ ਪਿਛਲੇ ਦਿਨੀਂ ਦੇਸ਼ ਭਰ ਵਿਚ ਸੰਭਾਵਿਤ ਭਾਰੀ ਮੌਸਮੀ ਮੀਂਹ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ। ਮਾਹਰਾਂ ਮੁਤਾਬਕ ਈਰਾਨ ਵਿਚ ਨਦੀਆਂ ਕਿਨਾਰੇ ਵੱਡੇ ਪੈਮਾਨੇ 'ਤੇ ਇਮਾਰਤਾਂ ਅਤੇ ਸੜਕਾਂ ਦੇ ਨਿਰਮਾਣ ਨਾਲ ਅਚਾਨਕ ਆਉਣ ਵਾਲੇ ਹੜ੍ਹ ਦਾ ਖ਼ਤਰਾ ਵੱਧ ਗਿਆ ਹੈ। ਮਾਰਚ 2018 ਵਿਚ ਫਾਰਸ ਸੂਬੇ ਵਿਚ ਅਚਾਨਕ ਆਏ ਹੜ੍ਹ ਕਾਰਨ 44 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਪਾਰਟੀ ਇੰਜੁਆਏ ਕਰ ਰਹੇ ਵਿਅਕਤੀ ਨੂੰ ਅਚਾਨਕ ਨਿਗਲ ਗਿਆ ਸਵਿਮਿੰਗ ਪੂਲ, ਦੇਖੋ ਖੌਫ਼ਨਾਕ ਵੀਡੀਓ


cherry

Content Editor

Related News