ਨਾਈਜੀਰੀਆ ਦੇ ਮੈਦੁਗੁਰੀ ''ਚ ਅੱਤਵਾਦੀ ਹਮਲੇ ''ਚ 17 ਲੋਕਾਂ ਦੀ ਮੌਤ

Wednesday, Jul 12, 2017 - 06:09 PM (IST)

ਮੈਦੁਗੁਰੀ— ਨਾਈਜੀਰੀਆ ਦੇ ਉੱਤਰ ਪੂਰਬ 'ਚ ਅੱਜ ਚਾਰ ਆਤਮਘਾਤੀ ਬੰਬ ਧਮਾਕਿਆਂ 'ਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਬੋਰਨੋ ਸੂਬੇ ਦੇ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਹ ਹਮਲੇ ਉੱਤਰ ਪੂਰਬ ਸਥਿਤ ਸ਼ਹਿਰ ਮੈਦੁਗੁਰੀ 'ਚ ਕੀਤੇ ਗਏ ਜਿਨ੍ਹਾਂ 'ਚ 17 ਲੋਕਾਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖਮੀ ਹੋ ਗਏ। ਅਜੇ ਤੱਕ ਕਿਸੇ ਵੀ ਸੰਗਠਨ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।


Related News