ਸੀਰੀਆਈ ਸ਼ਹਿਰ ਰੱਕਾ ''ਚ ਅਮਰੀਕੀ ਅਗਵਾਈ ਵਾਲੀ ਫੌਜ ਦੇ ਹਮਲੇ ''ਚ 17 ਨਾਗਰਿਕਾਂ ਦੀ ਮੌਤ : ਨਿਗਰਾਨੀ ਸਮੂਹ
Friday, Jun 09, 2017 - 04:51 PM (IST)
ਬੈਰੂਤ— ਇਸਲਾਮਿਕ ਸਟੇਟ ਸਮੂਹ ਦੇ ਸੀਰੀਆਈ ਗੜ੍ਹ ਰੱਕਾ ਅਤੇ ਆਸਪਾਸ ਦੇ ਇਲਾਕੇ 'ਚ ਅਮਰੀਕੀ ਅਗਵਾਈ ਵਾਲੀ ਗਠਬੰਧਨ ਫੌਜ ਦੇ ਹਵਾਈ ਹਮਲਆਿਂ 'ਚ ਘੱਟੋ-ਘੱਟ 17 ਨਾਗਰਿਕਾਂ ਦੀ ਮੌਤ ਹੋ ਗਈ। ਬ੍ਰਿਟੇਨ ਦੀ ਸੀਰੀਆ ਮਨੁੱਖੀ ਅਧਿਕਾਰ ਇਕਾਈ ਦੇ ਪ੍ਰਮੁੱਖ ਰਾਮੀ ਅਬਦੇਲ ਰਹਿਮਾਨ ਨੇ ਵੀਰਵਾਰ (8 ਜੂਨ) ਨੂੰ ਦੱਸਿਆ, ''ਅਮਰੀਕੀ ਅਗਵਾਈ ਵਾਲੀ ਗਠਬੰਧਨ ਫੌਜ ਵੱਲੋਂ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਰੱਕਾ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ 'ਚ ਕੀਤੇ ਗਏ ਹਵਾਈ ਹਮਲਿਆਂ ਦੌਰਾਨ 17 ਆਮ ਨਾਗਰਿਕਾਂ ਦੀ ਮੌਤ ਹੋ ਗਈ।'' ਉਨ੍ਹਾਂ ਨੇ ਦੱਸਿਆ ਕਿ ਇਸ ਹਮਲੇ 'ਚ ਦਸ ਲੋਕ ਜ਼ਖਮੀ ਹੋ ਗਏ ਅਤੇ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਘੱਟੋ-ਘੱਟ 25 ਹਮਲੇ ਕੀਤੇ ਗਏ। ਇਨ੍ਹਾਂ 'ਚ ਪੱਛਮੀ ਉਪ ਨਗਰ ਜਾਜ਼ਰਾ ਦੇ ਇੰਟਰਨੈੱਟ ਕੈਫੇ 'ਤੇ ਕੀਤੇ ਗਏ ਹਮਲਿਆਂ 'ਚ ਸਭ ਤੋਂ ਜਿਆਦਾ ਲੋਕ ਮਾਰੇ ਗਏ ਹਨ। ਅਮਰੀਕਾ ਦੇ ਸਮਰਥਕ ਲੜਾਕੇ ਉੱਤਰੀ ਸ਼ਹਿਰ 'ਚ ਦਾਖਲ ਹੋਣ ਤੋਂ 2 ਦਿਨ ਬਾਅਦ ਰੱਕਾ ਵੱਲ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ, ਇਸ ਦੌਰਾਨ ਹੀ ਇਨ੍ਹਾਂ ਆਮ ਨਾਗਰਿਕਾਂ ਦੀ ਮੌਤ ਹੋਈ।
