ਰਾਜਧਾਨੀ ਰੋਮ ਵਿਖੇ 30,31 ਅਕਤੂਬਰ ਨੂੰ ਹੋਵੇਗਾ 16ਵਾਂ ਜੀ-20 ਸਾਰਕ ਸੰਮੇਲਨ
Friday, Oct 29, 2021 - 04:38 PM (IST)
ਰੋਮ/ਇਟਲੀ (ਦਲਵੀਰ ਕੈਂਥ): ਇਟਲੀ ਦੀ ਰਾਜਧਾਨੀ ਰੋਮ ਵਿਖੇ 30 ਅਤੇ 31 ਅਕਤੂਬਰ 2021 ਨੂੰ 16ਵਾਂ ਜੀ-20 ਦੇਸ਼ਾਂ ਦਾ ਸਾਰਕ ਸੰਮੇਲਨ ਹੋਣ ਜਾ ਰਿਹਾ ਹੈ। ਇਸ ਜਿਸ ਵਿੱਚ ਖਾਸ ਤੌਰ 'ਤੇ ਜੀ-20 ਦੇਸ਼ਾਂ ਦਾ ਵਿਸ਼ੇਸ਼ ਧਿਆਨ ਵਾਤਾਵਰਨ ਸਬੰਧਤ ਮੁੱਦਿਆਂ 'ਤੇ ਰਹਿਣ ਦੀ ਆਸ ਪ੍ਰਗਟਾਈ ਜਾ ਰਹੀ ਹੈ।ਇਸ ਸੰਮੇਲਨ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਿੱਸਾ ਲੈਣ ਲਈ ਇਟਲੀ ਆ ਰਹੇ ਹਨ।ਇਸ ਸਾਰਕ ਸੰਮੇਲਨ ਦੇ ਮੱਦੇਨਜ਼ਰ ਇਟਲੀ ਦੀ ਰਾਜਧਾਨੀ ਰੋਮ ਵਿਖੇ ਜੀ-20 ਸਾਰਕ ਸੰਮੇਲਨ ਵਾਲੀ ਜਗ੍ਹਾ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਇਟਲੀ ਦੀਆਂ ਵੱਖ-ਵੱਖ ਪੁਲਸ ਪ੍ਰਸ਼ਾਸਨ ਦੀਆਂ ਟੀਮਾਂ ਸਮੇਤ ਮਿਲੀਟਰੀ ਸੈਨਿਕਾਂ ਵੱਲੋਂ ਰੋਮ ਸ਼ਹਿਰ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਜਿਸ ਕਰਕੇ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਵਿੱਚ ਜਗ੍ਹਾ ਜਗ੍ਹਾ 'ਤੇ ਸ਼ੱਕ ਦੇ ਆਧਾਰ 'ਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕੁਝ ਮੈਟਰੋ ਸਟੇਸ਼ਨਾਂ 'ਤੇ ਵਿਸ਼ੇਸ਼ ਤੌਰ 'ਤੇ ਸਾਰਕ ਸੰਮੇਲਨ ਵੱਲ ਜਾਂਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ।ਕੁਝ ਸੜਕਾਂ ਦੇ ਰੂਟ ਬਦਲੇ ਗਏ ਹਨ, ਦੂਜੇ ਪਾਸੇ ਇਸ ਸਾਰਕ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਵੀ ਰੋਮ, ਇਟਲੀ ਵਿਖੇ ਪਹੁੰਚ ਗਏ ਹਨ। ਜਿਹਨਾਂ ਦਾ ਰੋਮ ਪਹੁੰਚਣ 'ਤੇ ਭਾਰਤੀ ਰਾਜਦੂਤ ਮੈਡਮ ਨੀਨਾ ਮਲਹੋਤਰਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਟਲੀ ਦੇਸ਼ ਵਲੋਂ ਇਸ ਸਾਲ ਹੀ ਸਤੰਬਰ ਮਹੀਨੇ ਵਿਚ ਕੋਰੋਨਾ ਮਹਾਮਾਰੀ ਕਾਰਨ ਸਿਹਤ ਸੰਬੰਧੀ ਵੀ ਜੀ-20 ਦਾ ਰੋਮ ਵਿਖੇ ਸਾਰਕ ਸੰਮੇਲਨ ਕੀਤਾ ਗਿਆ ਸੀ। ਜਿਸ ਵਿੱਚ ਭਾਰਤ ਸਮੇਤ ਜੀ-20 ਦੇਸ਼ਾਂ ਦੇ ਸਿਹਤ ਮੰਤਰੀਆਂ ਵਲੋਂ ਸ਼ਿਰਕਤ ਕੀਤੀ ਗਈ ਸੀ ਅਤੇ ਸਿਹਤ ਸਹੂਲਤਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀਆਂ ਗਈਆਂ ਸਨ।ਇਸ ਦੌਰਾਨ ਹੀ ਇਟਲੀ ਨੂੰ ਐਂਟੀ ਕੋਵਿਡ ਵੈਕਸੀਨੇਸਨ ਦੀ ਤੀਸਰੀ ਖ਼ੁਰਾਕ ਦੇਣ ਦੀ ਇਜਾਜ਼ਤ ਮਿਲੀ ਸੀ।
ਪੜ੍ਹੋ ਇਹ ਅਹਿਮ ਖਬਰ - ਪ੍ਰਧਾਨ ਮੰਤਰੀ ਮੋਦੀ ਜੀ-20 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਪਹੁੰਚੇ ਇਟਲੀ, ਹੋਇਆ ਨਿੱਘਾ ਸਵਾਗਤ
ਇਸ ਵਾਰ ਰੋਮ ਵਿਚ ਹੋ ਰਹੇ ਜੀ -20 ਸ਼ਾਰਕ ਸੰਮੇਲਨ ਦਾ ਵਿਸ਼ੇਸ਼ ਚਰਚਾ ਦਾ ਵਿਸ਼ਾ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ।ਭਾਰਤ ਦੇ ਪ੍ਰਧਾਨ ਮੰਤਰੀ ਨੂੰ ਲੈਕੇ ਇਟਲੀ ਦੇ ਕੁਝ ਰਾਜਨੀਤਕ ਮਾਹਰਾਂ ਵੱਲੋਂ ਕਿਆਫ਼ੇ ਵੀ ਲਗਾਏ ਜਾ ਰਹੇ ਹਨ ਕਿ ਪਿਛਲੇ ਕਈ ਮਹੀਨਿਆਂ ਤੋਂ ਭਾਰਤ ਵਿੱਚ ਕਿਸਾਨ ਅੰਦੋਲਨ ਦੇ ਹਮਾਇਤੀ ਹੋ ਸਕਦਾ ਕਿ ਪ੍ਰਧਾਨ ਮੰਤਰੀ ਦੀ ਇਸ ਇਟਲੀ ਫੇਰੀ ਮੌਕੇ ਆਪਣੇ ਰੋਹ ਦਾ ਵੀ ਪ੍ਰਦਰਸ਼ਨ ਕਰਨ।