ਮੈਕਸੀਕੋ 'ਚ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 16 ਲੋਕਾਂ ਦੀ ਮੌਤ

08/23/2023 10:07:54 AM

ਮੈਕਸੀਕੋ ਸਿਟੀ (ਵਾਰਤਾ)- ਮੈਕਸੀਕੋ ਵਿਚ ਮੰਗਲਵਾਰ ਨੂੰ ਇਕ ਬੱਸ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 36 ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਮੱਧ ਮੈਕਸੀਕਨ ਰਾਜ ਪੁਏਬਲਾ ਵਿੱਚ ਵਾਪਰਿਆ।

ਇਹ ਵੀ ਪੜ੍ਹੋ: ਚੰਨ 'ਤੇ ਅੱਜ ਲੈਂਡ ਕਰੇਗਾ ਚੰਦਰਯਾਨ-3, ਸਿੱਖਿਆ ਮੰਤਰੀ ਨੇ ਕਿਹਾ- ਖ਼ੁਸ਼-ਆਮਦੀਦ ਕਹਿਣ ਲਈ ਪੰਜਾਬ ਤਿਆਰ

ਮੈਕਸੀਕੋ ਨਿਊਜ਼ ਡੇਲੀ ਦੀ ਰਿਪੋਰਟ ਮੁਤਾਬਕ ਓਕਸਾਕਾ ਦੇ ਅਟਾਰਨੀ ਜਨਰਲ ਦਫਤਰ (ਐਫਜੀਈਓ) ਨੇ ਇੱਕ ਬਿਆਨ ਵਿੱਚ ਕਿਹਾ ਕਿ ਮ੍ਰਿਤਕਾਂ ਵਿੱਚ 8 ਪੁਰਸ਼, 7 ਔਰਤਾਂ ਅਤੇ 1 ਕੁੜੀ ਸ਼ਾਮਲ ਹੈ। ਪੁਏਬਲਾ ਦੇ ਗ੍ਰਹਿ ਵਿਭਾਗ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਹਾਦਸਾ ਮੰਗਲਵਾਰ ਤੜਕੇ ਕੁਆਕੋਨੋਪਾਲਨ-ਓਕਸਾਕਾ ਹਾਈਵੇਅ 'ਤੇ ਵਾਪਰਿਆ। ਜ਼ਖ਼ਮੀਆਂ ਨੂੰ ਤੇਹੂਆਕਾਨ ਜਨਰਲ ਹਸਪਤਾਲ ਅਤੇ ਹੋਰ ਮੈਡੀਕਲ ਕੇਂਦਰਾਂ 'ਚ ਲਿਜਾਇਆ ਗਿਆ।

ਇਹ ਵੀ ਪੜ੍ਹੋ: ਹੜ੍ਹਾਂ ਦੌਰਾਨ ਪੰਜਾਬ ਲਈ ਇਕ ਹੋਰ ਖ਼ਤਰਾ, ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਦਿੱਤੀ ਨਵੀਂ ਅਪਡੇਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


cherry

Content Editor

Related News