ਰੋਜ਼ਾਨਾ ਸਿਰਫ 16 ਮਿੰਟ ਦੀ ਘੱਟ ਨੀਂਦ ਤੁਹਾਡੇ ਕੰਮ ’ਤੇ ਪਾ ਸਕਦੀ ਹੈ ਮਾੜਾ ਪ੍ਰਭਾਵ

04/25/2019 8:49:52 AM

ਨਿਊਯਾਰਕ, (ਅਨਸ)–ਖੋਜਕਾਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ 16 ਮਿੰਟ ਘੱਟ ਨੀਂਦ ਲੈਣ ਨਾਲ ਤੁਹਾਡੀ ਪ੍ਰਫਾਰਮੈਂਸ ਦਾ ਤੁਹਾਡੇ ਵਰਕ ਪਲੇਸ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਸਾਊਥ ਫਲੋਰਿਡਾ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਜਨਰਲ ਸਲੀਪ ਹੈਲਥ ਨਾਂ ਦੇ ਰਸਾਲੇ ’ਚ ਪ੍ਰਕਾਸ਼ਿਤ ਖੋਜ ’ਚ ਦੱਸਿਆ ਕਿ ਆਪਣੀ ਰੋਜ਼ਾਨਾ ਦੀ ਨੀਂਦ ਨਾਲੋਂ 16 ਮਿੰਟ ਘੱਟ ਸੌਣ ਵਾਲੇ ਵਰਕਰ ਦੂਜੇ ਦਿਨ ਦਿੱਤੀ ਜਾਣ ਵਾਲੀ ਟਾਸਕ ਤੋਂ ਅਣਜਾਣ ਹੁੰਦੇ ਹਨ।

ਖੋਜਕਾਰ ਆਈ. ਟੀ. ਡਿਪਾਰਟਮੈਂਟ ’ਚ ਕੰਮ ਕਰਨ ਵਾਲੇ 130 ਤੰਦਰੁਸਤ ਵਰਕਰਾਂ ’ਤੇ ਸਰਵੇ ਕਰਕੇ ਇਹ ਅਧਿਐਨ ’ਤੇ ਪਹੁੰਚੇ। ਉਨ੍ਹਾਂ ਦੇਖਿਆ ਕਿ ਜਿਹੜੇ ਮੁਕਲਾਬੇਬਾਜ਼ ਸਮੇਂ ਸਿਰ ਸੁੱਤੇ ਅਤੇ ਸਮੇਂ ਸਿਰ ਉੱਠੇ ਉਨ੍ਹਾਂ ਨਾਲੋਂ 16 ਮਿੰਟ ਰੋਜ਼ਾਨਾ ਘੱਟ ਨੀਂਦ ਲੈਣ ਵਾਲੇ ਮੁਕਾਬਲੇਬਾਜ਼ਾਂ ਦਾ ਉਨ੍ਹਾਂ ਦੇ ਕੰਮ ’ਤੇ ਕਾਫੀ ਪ੍ਰਭਾਵ ਪਿਆ ਅਤੇ ਉਨ੍ਹਾਂ ਨੇ ਕੋਈ ਵਧੀਆ ਪ੍ਰਫਾਰਮੈਂਸ ਨਹੀਂ ਦਿੱਤੀ।


Related News