ਅਮਰੀਕਾ: ਨਿਊਯਾਰਕ ''ਚ ਬੱਸ ਹੋਈ ਹਾਦਸੇ ਦੀ ਸ਼ਿਕਾਰ, 16 ਲੋਕ ਜ਼ਖਮੀ

Sunday, Aug 30, 2020 - 07:48 AM (IST)

ਅਮਰੀਕਾ: ਨਿਊਯਾਰਕ ''ਚ ਬੱਸ ਹੋਈ ਹਾਦਸੇ ਦੀ ਸ਼ਿਕਾਰ, 16 ਲੋਕ ਜ਼ਖਮੀ

ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਡਿਵਾਈਡਰ ਵਿਚ ਬੱਸ ਟਕਰਾ ਜਾਣ ਕਾਰਨ 16 ਲੋਕ ਜ਼ਖਮੀ ਹੋ ਗਏ।

ਫਾਇਰ ਫਾਈਟਰਜ਼ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ। ਫਾਇਰ ਫਾਈਟਰ ਵਿਭਾਗ ਨੇ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਦੀ ਟੀਮ ਘਟਨਾ ਵਾਲੇ ਸਥਾਨ 'ਤੇ ਮੌਜੂਦ ਹੈ। ਇਸ ਹਾਦਸੇ ਵਿਚ 15 ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਅਤੇ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੈ। ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸਵੇਰੇ ਸਾਢੇ 9 ਵਜੇ ਵਾਪਰਿਆ। 

PunjabKesari
ਹਾਦਸਾ ਵਾਪਰਨ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਇੱਥੇ ਕਈ ਸਵਾਰੀਆਂ ਫਸ ਗਈਆਂ ਸਨ, ਜਿਨ੍ਹਾਂ ਨੂੰ ਬਾਹਰ ਕੱਢ ਕੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।  


author

Lalita Mam

Content Editor

Related News