ਮੇਡਾਗਾਸਕਰ ਦੇ ਸਟੇਡੀਅਮ 'ਚ ਭੱਜ-ਦੌੜ ਕਾਰਨ 16 ਲੋਕਾਂ ਦੀ ਮੌਤ, 75 ਜ਼ਖਮੀ

06/27/2019 2:51:27 AM

ਮੇਡਾਗਾਸਕਰ— ਪੂਰਬੀ ਅਫਰੀਕੀ ਦੇਸ਼ ਮੇਡਾਗਾਸਕਰ ਦੀ ਰਾਜਧਾਨੀ ਅੰਟਾਨਾਨਾਰਿਵੋ ਦੇ ਸਟੇਡੀਅਮ 'ਚ ਇਕ ਪ੍ਰੋਗਰਾਮ ਦੌਰਾਨ ਭੱਜ-ਦੌੜ ਮਚ ਗਈ, ਜਿਸ ਕਾਰਨ 16 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 75 ਜ਼ਖਮੀ ਹੋ ਗਏ। ਮਹਾਮਾਸੀਨਾ ਸਟੇਡੀਅਮ 'ਚ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਇੱਥੇ ਸੁਤੰਤਰਤਾ ਦਿਵਸ ਦੀ ਵਰ੍ਹੇਗੰਢ ਮਨਾਈ ਜਾ ਰਹੀ ਸੀ। 

ਜਾਣਕਾਰੀ ਮੁਤਾਬਕ ਸੁਤੰਤਰਤਾ ਦਿਵਸ ਦੀ 59ਵੀਂ ਵਰ੍ਹੇਗੰਢ ਮੌਕੇ ਮੁਫਤ ਮਨੋਰੰਜਨ ਦੀ ਸੇਵਾ ਦਿੱਤੀ ਜਾ ਰਹੀ ਸੀ। ਇਸ ਦੌਰਾਨ ਭਾਰੀ ਗਿਣਤੀ 'ਚ ਪੁੱਜੇ ਮਹਿਮਾਨਾਂ 'ਚ ਭੱਜ-ਦੌੜ ਮਚ ਗਈ। ਇਸ ਦੁਰਘਟਨਾ 'ਚ 16 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਕਈ ਲੋਕ ਜ਼ਖਮੀ ਹੋ ਗਏ। 

ਜ਼ਿਕਰਯੋਗ ਹੈ ਕਿ ਅੰਟਾਨਾਨਾਰਿਵੋ 'ਚ ਸਥਿਤ ਮਹਾਮਾਸੀਨਾ ਸਟੇਡੀਅਮ ਦੀ ਸਮਰੱਥਾ 22 ਹਜ਼ਾਰ ਲੋਕਾਂ ਦੀ ਹੈ ਅਤੇ ਇਸ 'ਚ ਵੱਖ-ਵੱਖ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। 19 ਜਨਵਰੀ ਨੂੰ ਮੇਡਾਗਾਸਕਰ ਦੇ ਰਾਸ਼ਟਰਪਤੀ ਐਂਡਰੀ ਰਾਜੋਇਲਨਾ ਨੇ ਇਸ ਦਾ ਉਦਘਾਟਨ ਕੀਤਾ ਸੀ। 


Related News