ਉੱਤਰੀ ਇਟਲੀ ਦੇ ਸ਼੍ਰੀ ਸ਼ਨੀ ਮੰਦਰ ਬੌਰਗੋ ਸਨ ਜਾਕੋਮੋ ਵਿਖੇ 15ਵਾਂ ਵਿਸ਼ਾਲ ਭਗਵਤੀ ਜਾਗਰਣ 27 ਨੂੰ

Tuesday, Aug 23, 2022 - 07:08 PM (IST)

ਉੱਤਰੀ ਇਟਲੀ ਦੇ ਸ਼੍ਰੀ ਸ਼ਨੀ ਮੰਦਰ ਬੌਰਗੋ ਸਨ ਜਾਕੋਮੋ ਵਿਖੇ 15ਵਾਂ ਵਿਸ਼ਾਲ ਭਗਵਤੀ ਜਾਗਰਣ 27 ਨੂੰ

ਰੋਮ, ਇਟਲੀ (ਕੈਂਥ)-ਉੱਤਰੀ ਇਟਲੀ ਦੇ ਪ੍ਰਸਿੱਧ ਸ਼੍ਰੀ ਸ਼ਨੀ ਮੰਦਰ ਬੌਰਗੋ ਸਨ ਜਾਕੋਮੋ, ਬਰੇਸ਼ੀਆ ਵਿਖੇ ਮਾਤਾ ਰਾਣੀ ਜੀ ਦਾ 15ਵਾਂ ਵਿਸ਼ਾਲ ਭਗਵਤੀ ਜਾਗਰਣ 27 ਅਗਸਤ 2022 ਦਿਨ ਸ਼ਨੀਵਾਰ ਨੂੰ ਸ਼੍ਰੀ ਦੁਰਗਾ ਮਹਾਵੀਰ ਦਲ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸ਼੍ਰੀਲੰਕਾ ਪੁਲਸ ਨੇ ਵਿਦਿਆਰਥੀ ਸੰਗਠਨ ਦੇ 3 ਕਾਰਕੁਨਾਂ ਨੂੰ ਲਿਆ ਹਿਰਾਸਤ 'ਚ, ਜਾਂਚ ਸ਼ੁਰੂ

ਸ਼੍ਰੀ ਸ਼ਨੀ ਮੰਦਰ ਦੇ ਕਰਤਾ-ਧਰਤਾ ਪਵਨ ਕੁਮਾਰ ਕੌਸ਼ਲ, ਸ਼੍ਰੀ ਦੁਰਗਾ ਮਹਾਵੀਰ ਦਲ ਦੇ ਮੈਂਬਰਾਂ ਅਤੇ ਕ੍ਰਿਸ਼ਨਾ ਮਲਟੀਸਰਵਿਸੀ ਦੇ ਮਾਲਕ ਡਾਇਰੈਕਟਰ ਬੱਗਾ ਭਰਾਵਾਂ ਨੇ ਪ੍ਰੈੱਸ ਨਾਲ ਗੱਲ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 27 ਅਗਸਤ 2022 ਦਿਨ ਸ਼ਨੀਵਾਰ ਨੂੰ ਸ਼੍ਰੀ ਸ਼ਨੀ ਮੰਦਰ, ਬੌਰਗੋ ਸਨ ਜਾਕੋਮੋ, ਬਰੇਸ਼ੀਆ (ਇਟਲੀ) ਵਿਖੇ ਮਾਤਾ ਰਾਣੀ ਜੀ ਦਾ ਜਾਗਰਣ ਬੜੀ ਧੂਮਧਾਮ ਨਾਲ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਸਾਬਕਾ ਅਮਰੀਕੀ ਮੁੱਕੇਬਾਜ਼ ਮਾਈਕ ਟਾਈਸਨ ਦੀ ਗਾਂਜੇ ਕਾਰਨ ਖ਼ਰਾਬ ਹੋਈ ਸਿਹਤ, ਵ੍ਹੀਲਚੇਅਰ ’ਤੇ ਆਏ ਨਜ਼ਰ

ਜਾਗਰਣ ਸ਼ਾਮ 7 ਵਜੇ ਆਰੰਭ ਕੀਤਾ ਜਾਵੇਗਾ, ਜਿਸ ’ਚ ਮਾਣਯੋਗ ਗੌਰਵ ਭਨੋਟ, ਲੱਖਾ ਅਤੇ ਨਾਜ਼ ਜੀ ਆਪਣੀਆਂ ਹਾਜ਼ਰੀਆਂ ਲਗਵਾਉਣਗੇ। ਇਸ ਮੌਕੇ ਕਈ ਤਰ੍ਹਾਂ ਦੇ ਸਟਾਲ ਲੱਗਣਗੇ ਅਤੇ ਲੰਗਰ ਅਤੁੱਟ ਵਰਤਾਇਆ ਜਾਵੇਗਾ। ਪਵਨ ਕੁਮਾਰ ਕੌਸ਼ਲ, ਸ਼੍ਰੀ ਦੁਰਗਾ ਮਹਾਵੀਰ ਦਲ ਅਤੇ ਬੱਗਾ ਭਰਾਵਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਲਈ ਪੁਰਜ਼ੋਰ ਅਪੀਲ ਹੈ।

ਇਹ ਵੀ ਪੜ੍ਹੋ : ਪੌਂਗ ਡੈਮ ਤੋਂ ਛੱਡੇ ਪਾਣੀ ਨਾਲ ਦਰਿਆ ਬਿਆਸ ’ਚ ਆਇਆ ਹੜ੍ਹ, 35 ਪਿੰਡਾਂ ਲਈ ਬਣਿਆ ਖ਼ਤਰਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News