ਇਕੋ ਝਟਕੇ ''ਚ 159 MP ਤੇ MLA ਸਸਪੈਂਡ ! ECP ਨੇ ਕੀਤੀ ਵੱਡੀ ਕਾਰਵਾਈ

Saturday, Jan 17, 2026 - 12:50 PM (IST)

ਇਕੋ ਝਟਕੇ ''ਚ 159 MP ਤੇ MLA ਸਸਪੈਂਡ ! ECP ਨੇ ਕੀਤੀ ਵੱਡੀ ਕਾਰਵਾਈ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਚੋਣ ਕਮਿਸ਼ਨ (ECP) ਨੇ ਸ਼ੁੱਕਰਵਾਰ ਨੂੰ ਇੱਕ ਸਖ਼ਤ ਕਦਮ ਚੁੱਕਦਿਆਂ ਦੇਸ਼ ਦੇ 159 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਹੈ। ਇਹ ਕਾਰਵਾਈ ਸਾਲ 2025 ਲਈ ਆਪਣੀ ਸਾਲਾਨਾ ਸੰਪਤੀ ਅਤੇ ਦੇਣਦਾਰੀਆਂ ਦਾ ਵੇਰਵਾ 15 ਜਨਵਰੀ ਦੀ ਸਮਾਂ ਸੀਮਾ ਤੱਕ ਜਮ੍ਹਾਂ ਨਾ ਕਰਵਾਉਣ ਕਾਰਨ ਕੀਤੀ ਗਈ ਹੈ।

ਚੋਣ ਕਮਿਸ਼ਨ ਨੇ ਨੈਸ਼ਨਲ ਅਸੈਂਬਲੀ ਦੇ 32, ਸੀਨੇਟ ਦੇ 9, ਪੰਜਾਬ ਅਸੈਂਬਲੀ ਦੇ 50, ਸਿੰਧ ਦੇ 33, ਖੈਬਰ ਪਖਤੂਨਖਵਾ ਦੇ 28 ਅਤੇ ਬਲੋਚਿਸਤਾਨ ਅਸੈਂਬਲੀ ਦੇ 7 ਮੈਂਬਰਾਂ ਨੂੰ ਮੁਅੱਤਲ ਕੀਤਾ ਹੈ। ਮੁਅੱਤਲ ਕੀਤੇ ਗਏ ਆਗੂਆਂ ਵਿੱਚ ਸਿੱਖਿਆ ਮੰਤਰੀ ਖਾਲਿਦ ਮਕਬੂਲ ਸਿੱਦੀਕੀ ਅਤੇ ਜਲਵਾਯੂ ਤਬਦੀਲੀ ਬਾਰੇ ਸੰਘੀ ਮੰਤਰੀ ਮੁਸਾਦਿਕ ਮਲਿਕ ਵਰਗੇ ਪ੍ਰਮੁੱਖ ਨਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ- ਹੈਲੀਕਾਪਟਰ ਦਾ ਰੈਸਕਿਊ ਆਪਰੇਸ਼ਨ ਹੋ ਗਿਆ ਫੇਲ੍ਹ ! ਹਵਾ ਵਿਚਾਲੇ ਟੁੱਟ ਗਈਆਂ ਰੱਸੀਆਂ, ਸਿੱਧਾ ਜ਼ਮੀਨ 'ਤੇ...

ਇਹ ਕਾਰਵਾਈ ਚੋਣ ਐਕਟ 2017 ਦੀ ਧਾਰਾ 137 ਤਹਿਤ ਕੀਤੀ ਗਈ ਹੈ, ਜਿਸ ਅਨੁਸਾਰ ਹਰੇਕ ਮੈਂਬਰ ਲਈ ਆਪਣੀ, ਆਪਣੇ ਜੀਵਨ ਸਾਥੀ ਅਤੇ ਆਸ਼ਰਿਤ ਬੱਚਿਆਂ ਦੀ ਸੰਪਤੀ ਦਾ ਵੇਰਵਾ ਦੇਣਾ ਲਾਜ਼ਮੀ ਹੈ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਮੈਂਬਰ ਉਦੋਂ ਤੱਕ ਕੰਮ ਨਹੀਂ ਕਰ ਸਕਣਗੇ ਜਦੋਂ ਤੱਕ ਉਹ ਆਪਣੇ ਸੰਪਤੀ ਵੇਰਵੇ ਜਮ੍ਹਾਂ ਨਹੀਂ ਕਰਵਾ ਦਿੰਦੇ। ਵੇਰਵੇ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਦੀ ਮੈਂਬਰਸ਼ਿਪ ਮੁੜ ਬਹਾਲ ਕਰ ਦਿੱਤੀ ਜਾਵੇਗੀ। ਇਸ ਫੈਸਲੇ ਨੇ ਪਾਕਿਸਤਾਨੀ ਰਾਜਨੀਤੀ ਵਿੱਚ ਹੜਕੰਪ ਮਚਾ ਦਿੱਤਾ ਹੈ, ਕਿਉਂਕਿ ਇੰਨੀ ਵੱਡੀ ਗਿਣਤੀ ਵਿੱਚ ਚੁਣੇ ਹੋਏ ਨੁਮਾਇੰਦਿਆਂ ਨੂੰ ਇੱਕੋ ਝਟਕੇ ਵਿੱਚ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News