ਕੋਰੋਨਾ ਨੇ ''ਸਿੱਖਿਆ'' ''ਤੇ ਲਾਈ ਬ੍ਰੇਕ, ਦੁਨੀਆ ਭਰ ''ਚ 15 ਕਰੋੜ ਵਿਦਿਆਰਥੀ ਸਕੂਲ ਜਾਣ ਲਈ ਬੇਤਾਬ

08/03/2021 12:37:18 PM

ਇੰਟਰਨੈਸ਼ਨਲ ਡੈਸਕ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਮਹਾਮਾਰੀ ਨੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਸਿੱਖਿਆ ਦੇ ਖੇਤਰ 'ਤੇ ਇਸ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਸੰਕਟ ਕਾਰਨ ਦੁਨੀਆ ਦੇ ਕਰੀਬ 15.60 ਕਰੋੜ ਬੱਚੇ ਹਾਲੇ ਵੀ ਸਕੂਲ ਨਹੀਂ ਜਾ ਪਾ ਰਹੇ ਹਨ। ਇਹਨਾਂ ਵਿਚੋਂ ਕਰੀਬ 2.5 ਕਰੋੜ ਬੱਚੇ ਕਦੇ ਸਕੂਲ ਨਹੀਂ ਪਰਤ ਸਕਣਗੇ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਨੇ ਇਹ ਖਦਸ਼ਾ ਜਤਾਇਆ ਹੈ। ਗੁਤਾਰੇਸ ਨੇ ਸੋਸ਼ਲ ਮੀਡੀਆ 'ਤੇ ਕਿਹਾ,''ਕੋਰੋਨਾ ਕਾਲ ਵਿਚ ਦੁਨੀਆ ਸਿੱਖਿਆ ਦੇ ਸੰਕਟ ਵਿਚੋਂ ਲੰਘ ਰਹੀ ਹੈ। ਸਕੂਲ ਬੰਦ ਹਨ। ਸਾਨੂੰ ਡਿਜੀਟਲ ਸਿੱਖਿਆ ਨੂੰ ਵਧਾਵਾ ਦੇਣਾ ਹੋਵੇਗਾ। ਅਜਿਹੀ ਵਿਵਸਥਾ ਵਿਕਸਿਤ ਕਰਨੀ ਹੋਵੇਗੀ ਜੋ ਭਵਿੱਖ ਵਿਚ ਬੱਚਿਆਂ ਦੀ ਸਿੱਖਿਆ ਦੇ ਕੰਮ ਆਵੇ।''

60 ਕਰੋੜ ਬੱਚੇ ਨਹੀਂ ਜਾ ਸਕੇ ਸਕੂਲ
ਯੂਨੀਸੇਫ ਦੇ ਬੁਲਾਰੇ ਜੇਮਜ਼ ਐਲਡਰ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਦੁਨੀਆ ਭਰ ਵਿਚ 60 ਕਰੋੜ ਬੱਚੇ ਸਕੂਲ ਨਹੀਂ ਜਾ ਸਕੇ। ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੇ ਕਰੀਬ 50 ਫੀਸਦੀ ਦੇਸ਼ਾਂ ਵਿਚ 200 ਦਿਨਾਂ ਤੋਂ ਸਕੂਲ ਬੰਦ ਹਨ। ਦੱਖਣੀ ਅਮਰੀਕਾ ਦੇ ਕਰੀਬ 18 ਦੇਸ਼ਾਂ ਵਿਚ ਵੀ ਪੂਰਨ ਜਾਂ ਅੰਸ਼ਕ ਤੌਰ 'ਤੇ ਸਕੂਲ ਬੰਦ ਹਨ। ਪੂਰਬੀ ਅਤੇ ਦੱਖਣ ਅਫਰੀਕੀ ਦੇਸ਼ਾਂ ਵਿਚ 5 ਤੋਂ 18 ਸਾਲ ਦੀ ਉਮਰ ਦੇ ਬੱਚੇ ਅਤੇ ਨੌਜਵਾਨ ਸਕੂਲ ਨਹੀਂ ਜਾ ਪਾ ਰਹੇ ਹਨ। ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੇ 8 ਕਰੋੜ ਬੱਚਿਆਂ ਨੂੰ ਇਹ ਸਹੂਲਤ ਨਹੀਂ ਮਿਲ ਪਾ ਰਹੀ ਹੈ।

14 ਦੇਸ਼ਾਂ ਵਿਚ ਸਾਲ ਭਰ ਬੰਦ ਰਹੇ ਜ਼ਿਆਦਾਤਰ ਸਕੂਲ
ਯੂਨੀਸੇਫ ਦੀ ਹਾਲ ਹੀ ਦੀ ਰਿਪੋਰਟ ਮੁਤਾਬਕ ਮਾਰਚ 2020 ਤੋਂ ਫਰਵਰੀ 2021 ਤੱਕ ਦੁਨੀਆ ਦੇ 14 ਦੇਸ਼ਾਂ ਵਿਚ ਵੱਡੇ ਪੱਧਰ 'ਤੇ ਸਕੂਲ ਬੰਦ ਰਹੇ। ਇਸ ਵਿਚ ਭਾਰਤ ਵੀ ਸ਼ਾਮਲ ਹੈ। ਇਸ ਦੌਰਾਨ ਇਹਨਾਂ ਦੇਸ਼ਾਂ ਦੇ 16.80 ਕਰੋੜ ਬੱਚੇ ਸਕੂਲ ਨਹੀਂ ਜਾ ਸਕੇ। ਸਭ ਤੋਂ ਵੱਧ ਦਿਨਾਂ ਤੱਕ ਪਨਾਮਾ ਵਿਚ ਸਕੂਲ ਬੰਦ ਰਹੇ। ਇਸ ਮਗਰੋਂ ਬੰਗਲਾਦੇਸ਼ ਦਾ ਨੰਬਰ ਆਉਂਦਾ ਹੈ। ਰਿਪੋਰਟ ਵਿਚ ਯੂਰਪ ਅਤੇ ਉੱਤਰੀ ਅਮਰੀਕੀ ਦੇਸ਼ਾਂ ਦਾ ਜ਼ਿਕਰ ਨਹੀਂ ਹੈ।

ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਪ੍ਰੀ-ਸਕੂਲ ਦੇ ਬੱਚਿਆਂ ਲਈ ਦੁੱਧ ਅਤੇ ਸਿਹਤਮੰਦ ਖਾਣੇ ਦੀ ਸਕੀਮ ਦੀ ਸ਼ੁਰੂਆਤ

ਜਾਣੋ ਕਿਹੜੇ ਖੇਤਰ ਵਿਚ ਕਿੰਨੇ ਬੱਚੇ ਹੋਏ ਪ੍ਰਭਾਵਿਤ
5 ਫੀਸਦੀ ਮਤਲਬ 3.90 ਲੱਖ - ਮੱਧ ਪੂਰਬੀ-ਉੱਤਰੀ ਅਫਰੀਕਾ
58 ਫੀਸਦੀ ਮਤਲਬ 99.8 ਕਰੋੜ - ਦੱਖਣੀ ਅਮਰੀਕਾ ਅਤੇ ਕੈਰੇਬੀਅਨ
15 ਫੀਸਦੀ ਮਤਲਬ 12.5 ਕਰੋੜ- ਪੂਰਬੀ ਏਸ਼ੀਆ- ਪ੍ਰਸ਼ਾਂਤ
22 ਫੀਸਦੀ ਮਤਲਬ 13.7 ਕਰੋੜ- ਦੱਖਣੀ ਏਸ਼ੀਆ

ਪੜ੍ਹੋ ਇਹ ਅਹਿਮ ਖਬਰ- UAE ਨੇ 3-17 ਉਮਰ ਵਰਗ ਦੇ ਬੱਚਿਆਂ ਲਈ 'ਟੀਕਾਕਰਨ' ਦੀ ਕੀਤੀ ਸ਼ੁਰੂਆਤ

ਲਰਨਿੰਗ ਪਾਸਪੋਰਟ ਤੋਂ ਲੈ ਕੇ ਰੇਡੀਓ ਦੀ ਮਦਦ ਨਾਲ ਪੜ੍ਹਾਈ
ਯੂਕਰੇਨ ਸਮੇਤ ਕਈ ਦੇਸ਼ਾਂ ਵਿਚ ਲਰਨਿੰਗ ਪਾਸਪੋਰਟ ਜ਼ਰੀਏ ਬੱਚਿਆਂ ਨੂੰ ਆਨਲਾਈਨ ਪੜ੍ਹਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਯੂਨੀਸੇਫ, ਕੈਮਬ੍ਰਿਜ ਯੂਨੀਵਰਸਿਟੀ ਅਤੇ ਮਾਈਕ੍ਰੋਸਾਫਟ ਨੇ ਮਿਲ ਕੇ ਤਿਆਰ ਕੀਤਾ ਹੈ। ਇਸ ਵਿਚ ਬੱਚਿਆਂ ਨੂੰ ਪੜ੍ਹਾਈ ਲਈ ਆਨਲਾਈਨ ਕਿਤਾਬਾਂ, ਵੀਡੀਓ ਉਪਲਬਧ ਕਰਵਾਏ ਜਾਂਦੇ ਹਨ। ਉੱਥੇ ਯੂਨੀਸੇਫ ਨੇ ਦੁਨੀਆ ਵਿਚ 100 ਤੋਂ ਵੱਧ ਰੇਡੀਓ ਲਿਪੀਆਂ ਦੀ ਪਛਾਣ ਕੀਤੀ ਹੈ। ਇਹਨਾਂ ਜ਼ਰੀਏ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ।


Vandana

Content Editor

Related News