ਅਫਗਾਨਿਸਤਾਨ ''ਚ 15 ਅੱਤਵਾਦੀ ਢੇਰ

Thursday, May 07, 2020 - 05:07 PM (IST)

ਅਫਗਾਨਿਸਤਾਨ ''ਚ 15 ਅੱਤਵਾਦੀ ਢੇਰ

ਕਾਬੁਲ- ਦੱਖਣੀ ਅਫਗਾਨਿਸਤਾਨ ਦੇ ਕੰਧਾਰ ਵਿਚ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਘੱਟ ਤੋਂ ਘੱਟ 15 ਤਾਲਿਬਾਨੀ ਅੱਤਵਾਦੀ ਢੇਰ ਹੋ ਗਏ। ਫੌਜ ਵਲੋਂ ਵੀਰਵਾਰ ਨੂੰ ਜਾਰੀ ਬਿਆਨ ਮੁਤਾਬਕ ਬੁੱਧਵਾਰ ਦੀ ਰਾਤ ਅੱਤਵਾਦੀਆਂ ਦਾ ਇਕ ਸਮੂਹ ਕੰਧਾਰ ਨੂੰ ਗੁਆਂਢੀ ਸੂਬੇ ਓਰੁਜਗਨ ਨਾਲ ਜੋੜਨ ਵਾਲੇ ਮਾਰਗ 'ਤੇ ਫੌਜ ਦੇ ਕਾਫਿਲਾ 'ਤੇ ਨਜ਼ਰ ਰੱਖੇ ਹੋਏ ਸੀ। ਇਸੇ ਦੌਰਾਨ ਫੌਜ ਨੇ ਪਲਟਵਾਰ ਕਰਦਿਆਂ 15 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਕੋਲ ਰਾਕੇਟ ਲਾਂਚਰ ਤੇ ਏ.ਕੇ. 47 ਰਾਈਫਲ ਸਣੇ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਦਾ ਜ਼ਖੀਰਾ ਬਰਾਮਦ ਕੀਤਾ। ਘਟਨਾ ਵਿਚ ਫੌਜ ਦਾ ਕੋਈ ਜਵਾਨ ਜ਼ਖਮੀ ਨਹੀਂ ਹੋਇਆ ਹੈ। ਤਾਲਿਬਾਨ ਨੇ ਘਟਨਾ 'ਤੇ ਅਜੇ ਟਿੱਪਣੀ ਨਹੀਂ ਕੀਤੀ ਹੈ। 


author

Baljit Singh

Content Editor

Related News