ਚੀਨ 'ਚ ਭਿਆਨਕ ਹੜ੍ਹ ਕਾਰਨ ਦਰਜਨ ਤੋਂ ਵਧੇਰੇ ਮੌਤਾਂ, ਲੱਖਾਂ ਲੋਕ ਹੋਏ ਬੇਘਰ
Tuesday, Oct 12, 2021 - 12:46 PM (IST)
ਬੀਜਿੰਗ (ਯੂਐਨਆਈ/ਸ਼ਿਨਹੂਆ): ਚੀਨ ਦੇ ਸ਼ਾਂਕਸੀ ਸੂਬੇ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਹਨੇਰੀ-ਤੂਫ਼ਾਨ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਲਾਪਤਾ ਹੋ ਗਏ। ਸੂਬਾਈ ਸਰਕਾਰ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਤਾਇਵਾਨ ਦੌਰੇ ਨੂੰ ਲੈਕੇ ਚੀਨ ਨੇ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ 'ਤੇ ਵਿੰਨ੍ਹਿਆ ਨਿਸ਼ਾਨਾ
ਸ਼ਾਂਕਸੀ ਵਿੱਚ 2 ਤੋਂ 7 ਅਕਤੂਬਰ ਤੱਕ ਪਤਝੜ ਦੇ ਮੌਸਮ ਦਾ ਸਭ ਤੋਂ ਭਿਆਨਕ ਹੜ੍ਹ ਆਇਆ। ਲਗਾਤਾਰ ਮੀਂਹ ਨੇ ਸੂਬੇ ਭਰ ਦੇ 76 ਕਾਊਂਟੀ ਪੱਧਰ ਦੇ ਇਲਾਕਿਆਂ ਦੇ ਲਗਭਗ 17.6 ਮਿਲੀਅਨ ਵਸਨੀਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ 1,20,100 ਲੋਕ ਬੇਘਰ ਹੋ ਗਏ ਹਨ। ਹੜ੍ਹ ਅਤੇ ਤੂਫਾਨ ਕਾਰਨ ਲਗਭਗ 2,38,460 ਹੈਕਟੇਅਰ ਵਿਚ ਖੜ੍ਹੀਆਂ ਫਸਲਾਂ ਨੁਕਸਾਨੀਆਂ ਗਈਆਂ ਹਨ, 37,700 ਘਰ ਢਹਿ ਗਏ ਜਾਂ ਬੁਰੀ ਤਰ੍ਹਾਂ ਨੁਕਸਾਨੇ ਗਏ, ਜਿਸ ਨਾਲ 5.03 ਅਰਬ ਯੂਆਨ (ਲਗਭਗ 78 ਕਰੋੜ ਅਮਰੀਕੀ ਡਾਲਰ) ਦਾ ਸਿੱਧਾ ਆਰਥਿਕ ਨੁਕਸਾਨ ਹੋਇਆ ਹੈ।