ਬੰਗਾਲ ਦੀ ਖਾੜੀ ''ਚ ਕਿਸ਼ਤੀ ਡੁੱਬਣ ਕਾਰਨ 15 ਲੋਕਾਂ ਦੀ ਮੌਤ

02/11/2020 11:53:41 AM

ਢਾਕਾ— ਬੰਗਲਾਦੇਸ਼ ਦੇ ਤਟਵਰਤੀ ਇਲਾਕੇ ਕਾਕਸ ਬਾਜ਼ਾਰ 'ਚੋਂ ਰੋਹਿੰਗਿਆ ਭਾਈਚਾਰੇ ਦੇ ਲੋਕਾਂ ਨੂੰ ਲੈ ਕੇ ਮਲੇਸ਼ੀਆ ਵੱਲ ਰਵਾਨਾ ਹੋਈ ਕਿਸ਼ਤੀ ਬੰਗਾਲ ਦੀ ਖਾੜੀ 'ਚ ਡੁੱਬ ਗਈ, ਜਿਸ ਕਾਰਨ 15 ਲੋਕਾਂ ਦੀ ਮੌਤ ਹੋ ਗਈ ਤੇ ਹੋਰ 40 ਲੋਕ ਲਾਪਤਾ ਹਨ। ਇਹ ਹਾਦਸਾ ਸੋਮਵਾਰ ਦੇਰ ਰਾਤ ਉਸ ਸਮੇਂ ਵਾਪਰਿਆ ਜਦ ਕਿਸ਼ਤੀ ਬੰਗਾਲ ਦੀ ਖਾੜੀ ਦੇ ਚੇਰਾਦੀਪ 'ਚ ਸੈਂਟ ਮਾਰਟਿਨ ਟਾਪੂ ਨੇੜੇ ਡੁੱਬ ਗਈ।
ਬੰਗਲਾਦੇਸ਼ ਦੇ ਤਟ ਰੱਖਿਅਕ ਦੇ ਸਟੇਸ਼ਨ ਕਮਾਂਡਰ ਲੈਫਟੀਨੈਂਟ ਕਰਨਲ ਨਈਮ ਉਲ ਹਕ ਨੇ ਯੂਨੀਵਰਸਿਟੀ ਨਾਲ ਗੱਲਬਾਤ 'ਚ ਇਸ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਇਸ ਹਾਦਸੇ 'ਚ ਰੋਹਿੰਗਿਆ ਭਾਈਚਾਰੇ ਦੇ 62 ਲੋਕਾਂ ਨੂੰ ਬਚਾਅ ਲਿਆ ਗਿਆ ਹੈ।


Related News