ਪਾਕਿ ''ਚ ਕੋਵਿਡ-19 ਦੇ ਮਾਮਲੇ 15,759, ਹੁਣ ਤੱਕ 346 ਲੋਕਾਂ ਦੀ ਹੋਈ ਮੌਤ

Thursday, Apr 30, 2020 - 02:03 PM (IST)

ਪਾਕਿ ''ਚ ਕੋਵਿਡ-19 ਦੇ ਮਾਮਲੇ 15,759, ਹੁਣ ਤੱਕ 346 ਲੋਕਾਂ ਦੀ ਹੋਈ ਮੌਤ

ਇਸਲਾਮਾਬਾਦ- ਪਾਕਿਸਤਾਨ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਵੀਰਵਾਰ ਨੂੰ 15,759 'ਤੇ ਪਹੁੰਚ ਗਈ, ਜਦਕਿ ਇਸ ਮਹਾਮਾਰੀ ਕਾਰਣ ਮਰਨ ਵਾਲੇ ਲੋਕਾਂ ਦਾ ਕੁੱਲ ਅੰਕੜਾ 346 ਹੋ ਗਿਆ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 874 ਨਵੇਂ ਮਾਮਲੇ ਸਾਹਮਣੇ ਆਏ ਹਨ।

ਸਿਹਤ ਮੰਤਰਾਲਾ ਦੀ ਰਾਸ਼ਟਰੀ ਸਿਹਤ ਸੇਵਾ ਨੇ ਵੀਰਵਾਰ ਨੂੰ ਦੱਸਿਆ ਕਿ ਪੰਜਾਬ, ਬਲੋਚਿਸਤਾਨ ਤੇ ਹੋਰ ਸੂਬਿਆਂ ਵਿਚ 19 ਹੋਰ ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 346 ਹੋ ਗਈ ਹੈ। ਮੰਤਰਾਲਾ ਨੇ ਇਕ ਬਿਆਨ ਵਿਚ ਦੱਸਿਆ ਕਿ ਪੰਜਾਬ ਵਿਚ 6,061, ਸਿੰਧ ਵਿਚ 5,695, ਖੈਬਰ ਪਖਤੂਨਖਵਾ ਵਿਚ 2,313, ਬਲੋਚਿਸਤਾਨ ਵਿਚ 978, ਗਿਲਗਿਤ ਬਾਲਟਿਸਤਾਨ ਵਿਚ 333, ਇਸਲਾਮਾਬਾਦ ਵਿਚ, 313 ਤੇ ਮਕਬੂਜਾ ਕਸ਼ਮੀਰ ਵਿਚ 66 ਮਾਮਲੇ ਦਰਜ ਕੀਤੇ ਗਏ ਹਨ। ਹੁਣ ਤੱਕ 4,052  ਮਰੀਜ਼ਾ ਠੀਕ ਹੋਏ ਹਨ ਤੇ 11,361 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਘੱਟ ਤੋਂ ਘੱਟ 153 ਮਰੀਜ਼ਾਂ ਦੀ ਹਾਲਤ ਗੰਭੀਰ ਹੈ।

ਅਧਿਕਾਰੀਆਂ ਨੇ ਹੁਣ ਤੱਕ 1,74,160 ਲੋਕਾਂ ਦੀ ਜਾਂਚ ਕੀਤੀ ਹੈ, ਜਿਹਨਾਂ ਵਿਚੋਂ 8,249 ਟੈਸਟ 29 ਅਪ੍ਰੈਲ ਨੂੰ ਕੀਤੇ ਗਏ। ਮੰਤਰਾਲਾ ਨੇ ਇਹ ਵੀ ਕਿਹਾ ਕਿ ਇਨਫੈਕਸ਼ਨ 84 ਫੀਸਦੀ ਸਥਾਨਕ ਹੈ ਤੇ 16 ਫੀਸਦੀ ਵਿਦੇਸ਼ੀ।


author

Baljit Singh

Content Editor

Related News