ਅਮਰੀਕਾ : ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ''ਤੇ ਕੀਤਾ ਹਮਲਾ

06/15/2019 2:45:28 PM

ਨਿਊਜਰਸੀ, (ਰਾਜ ਗੋਗਨਾ)— ਅਮਰੀਕਾ ਦੇ ਸੂਬੇ ਨਿਊਜਰਸੀ 'ਚ ਇਕ 14 ਸਾਲਾ ਵਿਦਿਆਰਥੀ ਨੇ ਸਕੂਲ ਦੇ ਪ੍ਰਿੰਸੀਪਲ ਦੀ ਛਾਤੀ 'ਤੇ ਕਈ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪ੍ਰਿੰਸੀਪਲ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪ੍ਰਿੰਸੀਪਲ ਕੁਰਟ ਸ਼ੀਵਰਟਜ਼ਰ 8ਵੀਂ ਗ੍ਰੇਡ ਗ੍ਰੈਜੂਏਸ਼ਨ ਰਿਹਰਸਲ ਕਰਵਾ ਰਹੇ ਸਨ ਕਿ ਇਕ ਵਿਦਿਆਰਥੀ ਨੇ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਸ਼ਹਿਰ ਦੇ ਪੁਲਸ ਵਿਭਾਗ ਨੇ ਵਿਦਿਆਰਥੀ ਦੀ ਪਛਾਣ ਅਜੇ ਸਾਂਝੀ ਨਹੀਂ ਕੀਤੀ ਅਤੇ ਦੱਸਿਆ ਕਿ ਦੋਸ਼ੀ ਨਿਊਜਰਸੀ ਦੇ ਰਦਰਫੋਰਡ ਟਾਊਨ ਦੇ ਯੂਨੀਅਨ ਸਕੂਲ 'ਚੋਂ ਹਮਲਾ ਕਰਕੇ ਭੱਜ ਗਿਆ ਸੀ। ਪ੍ਰਿੰਸੀਪਲ 'ਤੇ ਹਮਲਾ ਕਰਨ ਤੋਂ ਬਾਅਦ ਵਿਦਿਆਰਥੀ ਦਾ ਚਾਕੂ ਡਿੱਗ ਗਿਆ ਸੀ ਅਤੇ ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ । ਜ਼ਖਮੀ ਪ੍ਰਿੰਸੀਪਲ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਸਥਿਤੀ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਸ ਵਿਭਾਗ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਹੈ ਕਿ ਕੋਈ ਵੀ ਖਤਰੇ ਵਿੱਚ ਨਹੀਂ, ਕਿਸੇ ਵੀ ਵਿਦਿਆਰਥੀ ਨੂੰ ਨੁਕਸਾਨ ਨਹੀਂ ਹੋਇਆ।

ਦੋਸ਼ੀ ਵਿਦਿਆਰਥੀ 'ਤੇ ਹਥਿਆਰ ਰੱਖਣ ਅਤੇ ਹਮਲਾ ਕਰਨ ਦੇ ਦੋਸ਼ ਲੱਗੇ ਹਨ। ਨੌਜਵਾਨ ਨੂੰ ਸ਼ੁੱਕਰਵਾਰ ਦੀ ਸ਼ਾਮ ਨੂੰ ਹਿਰਾਸਤ ਵਿੱਚ ਰੱਖਿਆ ਗਿਆ। ਅਗਲੀ ਰਿਹਰਸਲ ਸਮੇਂ ਕੁਝ ਪੁਲਸ ਅਧਿਕਾਰੀ ਸਕੂਲ 'ਚ ਹਾਜ਼ਰ ਰਹਿਣਗੇ।


Related News