ਅਮਰੀਕਾ 'ਚ ਦਾਖ਼ਲ ਹੋਣ ਮੌਕੇ 14 ਭਾਰਤੀ ਕਾਬੂ, ਜਾਨ 'ਤੇ ਖੇਡ ਪਾਰ ਕਰਨ ਲੱਗੇ ਸੀ ਸਰਹੱਦ

Tuesday, Aug 01, 2023 - 03:45 PM (IST)

ਅਮਰੀਕਾ 'ਚ ਦਾਖ਼ਲ ਹੋਣ ਮੌਕੇ 14 ਭਾਰਤੀ ਕਾਬੂ, ਜਾਨ 'ਤੇ ਖੇਡ ਪਾਰ ਕਰਨ ਲੱਗੇ ਸੀ ਸਰਹੱਦ

ਨਿਊਯਾਰਕ (ਰਾਜ ਗੋਗਨਾ) - ਅਮਰੀਕੀ ਬਾਰਡਰ ਪੈਟਰੋਲ ਏਜੰਟਾਂ ਨੇ ਬੀਤੇ ਦਿਨ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 14 ਭਾਰਤੀ ਨਾਗਰਿਕਾਂ ਦੇ ਇਕ ਸਮੂਹ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਭਾਰਤੀਆਂ ਨੂੰ ਕੈਨੇਡਾ ਤੋਂ ਅਮਰੀਕਾ ਲਿਜਾਣ ਲਈ ਇਕ ਜੀਪ ਵਿਚ ਤੁੰਨ-ਤੁੰਨ ਕੇ ਭਰਿਆ ਹੋਇਆ ਸੀ ਅਤੇ ਜੀਪ ਨੂੰ ਇਕ ਭਾਰਤੀ ਵਿਅਕਤੀ ਚਲਾ ਰਿਹਾ ਸੀ। 

ਇਹ ਵੀ ਪੜ੍ਹੋ: 68 ਮੰਜ਼ਿਲਾ ਟਾਵਰ ਤੋਂ ਡਿੱਗਣ ਕਾਰਨ ਮਸ਼ਹੂਰ ਸਟੰਟਮੈਨ ਦੀ ਮੌਤ, ਇਹ ਸੀ ਉਸ ਦੀ ਆਖ਼ਰੀ ਪੋਸਟ

ਇਨ੍ਹਾਂ ਲੋਕਾਂ ਦੀ ਜੀਪ ਜਦੋਂ ਸਰਹੱਦੀ ਇਲਾਕੇ ਵਿਚੋਂ ਕੱਚੇ ਰਸਤੇ ਤੋਂ ਲੰਘ ਰਹੀ ਸੀ ਤਾਂ ਯੂ.ਐੱਸ. ਬਾਰਡਰ ਪੈਟਰੋਲ ਏਜੰਟਾਂ ਦੀ ਗਸ਼ਤੀ ਟੁਕੜੀ ਦੀ ਨਜ਼ਰ ਜੀਪ 'ਤੇ ਪਈ, ਜਦੋਂ ਉਨ੍ਹਾਂ ਨੇ ਜੀਪ ਨੂੰ ਰੋਕਿਆ ਤਾਂ ਉਸ ਵਿਚ ਹੱਦ ਤੋਂ ਵੱਧ ਮੁਸਾਫ਼ਰ ਸਵਾਰ ਮਿਲੇ। ਮਨੁੱਖੀ ਤਸਕਰੀ ਦਾ ਸ਼ੱਕ ਪੈਣ 'ਤੇ ਜਦੋਂ ਭਾਰਤੀ ਮੂਲ ਦੇ ਡਰਾਈਵਰ ਅਭਿਸ਼ੇਕ ਭੰਡਾਰੀ ਕੋਲੋਂ ਪੁੱਛ-ਪੜਤਾਲ ਕੀਤੀ ਗਈ ਤਾਂ ਉਹ ਕੋਈ ਤਸੱਲੀ ਬਖ਼ਸ਼ ਜਵਾਬ ਨਾ ਦੇ ਸਕਿਆ, ਜਿਸ ਤੋਂ ਬਾਅਦ ਅਭਿਸ਼ੇਕ ਭੰਡਾਰੀ ਵਿਰੁੱਧ ਮਨੁੱਖੀ ਤਸਕਰੀ ਦੇ ਦੋਸ਼ ਤੈਅ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਅਗਸਤ ਮਹੀਨੇ ਦੇ ਪਹਿਲੇ ਦਿਨ ਮਿਲੀ ਖ਼ੁਸ਼ਖ਼ਬਰੀ, 100 ਰੁਪਏ ਸਸਤਾ ਹੋਇਆ LPG ਸਿਲੰਡਰ

ਯੂ.ਐੱਸ.ਏ. ਬਾਰਡਰ ਪੈਟਰੋਲ ਵੱਲੋਂ ਪਿਛਲੇ 3 ਸਾਲਾ ਵਿੱਚ ਕੈਨੇਡਾ-ਅਮਰੀਕਾ ਦੀ ਸਰਹੱਦ ’ਤੇ ਕਾਬੂ ਕੀਤੇ ਭਾਰਤੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਤਸਕਰੀ ਕਰਨ ਵਾਲੇ ਭਾਰਤੀ ਮੂਲ ਦੇ ਜੀਪ ਡਰਾਈਵਰ ਨੇ ਯੂ.ਐੱਸ. ਪੈਟਰੋਲ ਨੂੰ ਕਿਹਾ ਕਿ ਉਸ ਨੂੰ ਇਕ ਜਾਸੂਸੀ ਨਾਵਲ ਵਾਂਗ ਤਸਕਰੀ ਕਰਨ ਲਈ ਭਰਤੀ ਕੀਤਾ ਗਿਆ ਸੀ, ਜੋ ਤਸਕਰੀ ਨੈੱਟਵਰਕਾਂ ਵਿੱਚ ਤਬਦੀਲੀ ਦੀ ਜਾਣਕਾਰੀ ਵੀ ਦਿੰਦਾ ਸੀ। ਯੂ.ਐੱਸ.ਏ. ਬਾਰਡਰ ਪੈਟਰੋਲ ਦਾ ਕਹਿਣਾ ਹੈ ਕਿ ਉਹ ਪਿਛਲੇ 10 ਮਹੀਨਿਆਂ ਵਿਚ ਕਿਊਬਿਕ (ਕੈਨੇਡਾ) ਤੋਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ 4900 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਯੈਲੋ ਅਲਰਟ, ਜਾਣੋ ਮੀਂਹ ਸਬੰਧੀ ਆਉਣ ਵਾਲੇ ਦਿਨਾਂ ਦਾ ਹਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News