ਬ੍ਰਿਟੇਨ : ਬ੍ਰਿਸਟਨ 'ਚ ਤਾਲਬੰਦੀ ਨਿਯਮਾਂ ਨੂੰ ਤੋੜਨ ਦੇ ਦੋਸ਼ 'ਚ 14 ਗ੍ਰਿਫ਼ਤਾਰ

03/25/2021 12:50:36 AM

ਲੰਡਨ-ਬ੍ਰਿਟੇਨ ਦੇ ਬ੍ਰਿਸਟਲ ਸ਼ਹਿਰ 'ਚ ਲਾਕਡਾਊਨ ਨਿਯਮਾਂ ਨੂੰ ਤੋੜਨ ਦੇ ਦੋਸ਼ 'ਚ ਪੁਲਸ ਨੇ 14 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਸਾਰੇ ਪ੍ਰਦਰਸ਼ਨਕਾਰੀ 'ਕਿੱਲ ਦਿ ਬਿੱਲ' ਕਾਨੂੰਨ ਦਾ ਵਿਰੋਧ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਕਰੀਬ 200 ਲੋਕ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ ਪਰ ਇਨ੍ਹਾਂ 'ਚੋਂ ਕੁਝ ਲੋਕ ਕੋਰੋਨਾ ਵਾਇਰਸ ਦੇ ਨਿਯਮਾਂ ਦੀ ਉਲੰਘਣਾ ਕਰਨ ਲੱਗੇ ਜਿਸ ਤੋਂ ਬਾਅਦ ਕਾਰਵਾਈ ਕਰਨ ਦੀ ਲੋੜ ਪਈ।

ਇਹ ਵੀ ਪੜ੍ਹੋ-ਅਮਰੀਕਾ ’ਚ ਬਿਟਕੁਆਇਨ ਨਾਲ ਟੈਸਲਾ ਕਾਰ ਖਰੀਦ ਸਕਦੇ ਹਨ ਗਾਹਕ : ਐਲਨ ਮਸਕ

ਕੀ ਹੈ ਮਾਮਲਾ
ਦੱਸ ਦੇਈਏ ਕਿ ਸਰਕਾਰ ਦੇ ਇਕ ਬਿੱਲ ਦੇ ਵਿਰੋਧ 'ਚ ਦੱਖਣੀ-ਪੱਛਮੀ ਇੰਗਲੈਂਡ ਦੇ ਬ੍ਰਿਸਟਲ ਸ਼ਹਿਰ 'ਚ ਕੱਢੀ ਗਈ ਰੈਲੀ 'ਚ ਹਿੰਸਾ ਭੜਕਾਉਣ 'ਤੇ ਦੋ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। 'ਕਿੱਲ ਦਿ ਬਿੱਲ' ਨਾਂ ਦੀ ਰੈਲੀ ਦੌਰਾਨ ਇਕ ਪੁਲਸ ਥਾਣੇ 'ਤੇ ਹਮਲਾ ਹੋਇਆ ਅਤੇ ਘਟੋ-ਘੱਟ ਦੋ ਪੁਲਸ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ।ਉਥੇ ਸਥਾਨਕ 'ਏਵਨ' ਅਤੇ ਸਮਰਸੈਟ' ਪੁਲਸ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕੁਝ ਪ੍ਰਦਰਸ਼ਨਕਾਰੀਆਂ ਕਾਰਣ ਹਿੰਸਕ ਗੜਬੜੀ 'ਚ ਬਦਲ ਗਿਆ। ਪੁਲਸ ਅਧਿਕਾਰੀ ਵਿਲ ਵ੍ਹਾਈਟ ਨੇ ਕਿਹਾ ਕਿ ਪੁਲਸ ਅਧਿਕਾਰੀਆਂ 'ਤੇ ਹਮਲਾ ਕੀਤਾ ਗਿਆ ਜਿਸ ਨਾਲ ਉਹ ਜ਼ਖਮੀ ਹੋ ਗਏ। ਪੁਲਸ ਫੋਰਸ ਨੇ ਦੱਸਿਆ ਕਿ ਪੁਲਸ ਦੇ ਦੋ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ।

ਕੀ ਹੈ 'ਕਿੱਲ ਦਿ ਬਿੱਲ' ਕਾਨੂੰਨ
ਇਹ ਬਿੱਲ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਪੁਲਸ ਦੀਆਂ ਸ਼ਕਤੀਆਂ ਵਧਾਉਣ ਨਾਲ ਸੰਬੰਧਿਤ ਹਨ। ਇਸ 'ਚ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਨਾਲ ਨਜਿੱਠਣ ਲਈ ਪੁਲਸ ਨੂੰ ਹੋਰ ਵਧੇਰੀ ਤਾਕਤ ਅਤੇ ਛੋਟ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ-ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News