ਨਿਊਜ਼ੀਲੈਂਡ ''ਚ ਕੋਵਿਡ-19 ਦੇ ਡੈਲਟਾ ਵੈਰੀਐਂਟ ਦੇ 134 ਨਵੇਂ ਮਾਮਲੇ ਦਰਜ

Tuesday, Nov 30, 2021 - 11:18 AM (IST)

ਵੈਲਿੰਗਟਨ (ਯੂ.ਐੱਨ.ਆਈ.): ਨਿਊਜ਼ੀਲੈਂਡ ਵਿੱਚ ਕੋਵਿਡ-19 ਦੇ ਡੈਲਟਾ ਵੈਰੀਐਂਟ ਦੇ 134 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 8,431 ਹੋ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਆਕਲੈਂਡ ਵਿੱਚ ਸੰਕਰਮਣ ਦੇ 116, ਵਾਈਕਾਟੋ ਵਿੱਚ ਅੱਠ, ਬੇ ਆਫ ਪਲੈਂਟੀ ਵਿੱਚ ਨੌਂ ਅਤੇ ਨੌਰਥਲੈਂਡ ਵਿੱਚ ਇੱਕ ਮਾਮਲਾ ਸਾਹਮਣਾ ਆਇਆ ਹੈ। 

ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦੀ ਦਹਿਸ਼ਤ ਦੌਰਾਨ PM ਜੈਸਿੰਡਾ ਦਾ ਐਲਾਨ, ਨਿਊਜ਼ੀਲੈਂਡ ਵਾਸੀਆਂ ਨੂੰ ਪਾਬੰਦੀਆਂ ਤੋਂ ਮਿਲੇਗੀ ਢਿੱਲ

ਮੰਤਰਾਲੇ ਮੁਤਾਬਕ ਇਸ ਸਮੇਂ ਨਿਊਜ਼ੀਲੈਂਡ ਵਿੱਚ ਕੋਵਿਡ-19 ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 11,206 ਹੈ। ਗੌਰਤਲਬ ਹੈ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਪਾਬੰਦੀਆਂ ਵਿਚ ਛੋਟ ਦੇਣ ਦਾ ਐਲਾਨ ਕੀਤਾ। ਇਸ ਮੁਤਾਬਕ ਆਕਲੈਂਡ ਵਿਚ ਬਾਰ, ਰੈਸਟੋਰੈਂਟ ਅਤੇ ਜਿਮ ਵੀਰਵਾਰ ਤੋਂ ਦੁਬਾਰਾ ਖੁੱਲ੍ਹ ਸਕਦੇ ਹਨ ਅਤੇ ਅਗਸਤ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਤਾਲਾਬੰਦੀ ਖ਼ਤਮ ਹੋ ਜਾਵੇਗੀ।


Vandana

Content Editor

Related News