ਚਿਲੀ ਦੇ ਜੰਗਲਾਂ ''ਚ ਗਰਮੀ ਕਾਰਨ ਲੱਗੀ ਭਿਆਨਕ ਅੱਗ, 13 ਲੋਕਾਂ ਦੀ ਮੌਤ (ਵੀਡੀਓ)

02/04/2023 12:36:25 PM

ਸੈਂਟੀਆਗੋ/ਚਿੱਲੀ (ਏਜੰਸੀ) : ਚਿਲੀ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਗਰਮੀ ਕਾਰਨ ਚਿੱਲੀ ਵਿੱਚ 150 ਤੋਂ ਵੱਧ ਜੰਗਲਾਂ ਵਿੱਚ ਅੱਗ ਲੱਗ ਚੁੱਕੀ ਹੈ। ਇਸ ਘਟਨਾ 'ਚ ਕਈ ਘਰ ਸੜ ਕੇ ਸੁਆਹ ਹੋ ਗਏ ਹਨ, ਜਦਕਿ ਹਜ਼ਾਰਾਂ ਏਕੜ 'ਚ ਫੈਲੇ ਜੰਗਲਾਂ ਨੂੰ ਨੁਕਸਾਨ ਪਹੁੰਚਿਆ ਹੈ। ਅਜਿਹਾ ਲੱਗਦਾ ਹੈ ਕਿ ਦੱਖਣੀ ਅਮਰੀਕੀ ਦੇਸ਼ ਅੱਗ ਦੀ ਲਪੇਟ ਵਿਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਗਲ ਵਿਚ ਲੱਗੀ ਅੱਗ ਕਾਰਨ ਬਾਇਓਬੋ ਖੇਤਰ ਵਿੱਚੋਂ ਲੰਘ ਰਹੇ ਚਾਰ ਲੋਕਾਂ ਦੀ ਮੌਤ ਹੋ ਗਈ, ਜੋ 2 ਵੱਖ-ਵੱਖ ਵਾਹਨਾਂ ਵਿੱਚ ਸਫ਼ਰ ਕਰ ਰਹੇ ਸਨ। ਬਾਇਓਬੋ ਰਾਜਧਾਨੀ ਸੈਂਟੀਆਗੋ ਤੋਂ ਲਗਭਗ 560 ਕਿਲੋਮੀਟਰ ਦੱਖਣ ਵਿੱਚ ਸਥਿਤ ਹੈ। ਚਿਲੀ ਦੀ ਗ੍ਰਹਿ ਮੰਤਰੀ ਕੈਰੋਲੀਨਾ ਟੋਹ ਨੇ ਕਿਹਾ, "ਇੱਕ ਮਾਮਲੇ ਵਿੱਚ ਲੋਕ ਇਸ ਲਈ ਮਾਰੇ ਗਏ, ਕਿਉਂਕਿ ਉਹ ਅੱਗ ਵਿੱਚ ਫਸ ਗਏ ਸਨ। ਹੋਰ ਮਾਮਲਿਆਂ ਵਿੱਚ ਪੀੜਤਾਂ ਦੀ ਸੜਕ ਹਾਦਸੇ ਕਾਰਨ ਮੌਤ ਹੋ ਗਈ। ਉਹ ਸ਼ਾਇਦ ਅੱਗ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ।'

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ : ਮੈਕਸੀਕੋ ਤੋਂ ਅਮਰੀਕਾ 'ਚ ਦਾਖ਼ਲ ਕਰਾਉਣ ਲਈ ਭਾਰਤੀਆਂ ਤੋਂ ਵਸੂਲੇ ਜਾਂਦੇ ਹਨ 17 ਲੱਖ ਰੁਪਏ

 

ਪੰਜਵਾਂ ਪੀੜਤ ਇੱਕ ਫਾਇਰ ਫਾਈਟਰ ਸੀ, ਜੋ ਅੱਗ ਤੋਂ ਬਚਾਓ ਕਾਰਜਾਂ ਦੌਰਾਨ ਇੱਕ ਫਾਇਰਬ੍ਰਿਗੇਡ ਵਾਹਨ ਦੀ ਲਪੇਟ ਵਿਚ ਆ ਕੇ ਮਾਰਿਆ ਗਿਆ। ਉਥੇ ਹੀ ਬਾਅਦ ਦੁਪਹਿਰ ਅੱਗ ਬਚਾਓ ਕਾਰਜਾਂ ਵਿੱਚ ਸ਼ਾਮਲ ਇੱਕ ਹੈਲੀਕਾਪਟਰ ਅਰਾਉਕਾਨਾ ਖੇਤਰ ਵਿੱਚ ਕਰੈਸ਼ ਹੋ ਗਿਆ, ਜਿਸ ਵਿੱਚ ਪਾਇਲਟ, ਇੱਕ ਬੋਲੀਵੀਆਈ ਨਾਗਰਿਕ ਅਤੇ ਇੱਕ ਮਕੈਨਿਕ ਦੀ ਮੌਤ ਹੋ ਗਈ, ਜੋ ਚਿਲੀ ਦਾ ਨਾਗਰਿਕ ਸੀ। ਰਾਸ਼ਟਰੀ ਐਮਰਜੈਂਸੀ ਏਜੰਸੀ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਹਾਲਾਂਕਿ, ਏਜੰਸੀ ਨੇ ਤਾਜ਼ਾ ਮੌਤਾਂ ਦੇ ਵੇਰਵੇ ਸਾਂਝੇ ਨਹੀਂ ਕੀਤੇ। ਸ਼ੁੱਕਰਵਾਰ ਦੁਪਹਿਰ ਤੱਕ, ਚਿਲੀ ਵਿੱਚ ਜੰਗਲ ਵਿਚ 151 ਥਾਂਵਾਂ 'ਤੇ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ, ਜਿਨ੍ਹਾਂ ਵਿੱਚੋਂ 65 ਥਾਂਵਾਂ 'ਤੇ ਹਾਲਾਤ ਕਾਬੂ ਵਿੱਚ ਹਨ। ਅੱਗ 14,000 ਹੈਕਟੇਅਰ ਤੋਂ ਵੱਧ ਜੰਗਲੀ ਖੇਤਰ ਵਿੱਚ ਫੈਲ ਚੁੱਕੀ ਹੈ।

ਇਹ ਵੀ ਪੜ੍ਹੋ: ਗਲੋਬਲ ਅਪਰੂਵਲ ਰੇਟਿੰਗ: PM ਮੋਦੀ ਫਿਰ ਬਣੇ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ, ਟੌਪ 5 'ਚੋਂ ਬਾਈਡੇਨ ਤੇ ਸੁਨਕ ਬਾਹਰ

 


cherry

Content Editor

Related News