ਪਾਕਿ: ਅਚਾਨਕ ਆਏ ਹੜ੍ਹ ਕਾਰਨ ਖੁਸ਼ੀਆਂ ਨੂੰ ਲੱਗੀ ਨਜ਼ਰ, 8 ਹਲਾਕ

Saturday, Apr 13, 2019 - 05:02 PM (IST)

ਪੇਸ਼ਾਵਰ— ਪੱਛਮੀ-ਉੱਤਰ ਪਾਕਿਸਤਾਨ 'ਚ ਇਕ ਵਿਆਹ ਸਮਾਗਮ 'ਚ ਉਸ ਵੇਲੇ ਖੁਸ਼ੀਆਂ ਮਾਤਮ 'ਚ ਬਦਲ ਗਈਆਂ ਜਦੋਂ ਅਚਾਨਕ ਆਏ ਹੜ੍ਹ ਕਰਕੇ 2 ਬੱਚਿਆਂ ਸਣੇ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ। ਜ਼ਿਲਾ ਪ੍ਰਸ਼ਾਸਨ ਅਧਿਕਾਰੀਆਂ ਮੁਤਾਬਕ ਇਹ ਦੁਰਘਟਨਾ ਉਸ ਵੇਲੇ ਵਾਪਰੀ ਜਦੋਂ ਕੁਝ ਲੋਕ ਗੱਡੀ 'ਚ ਸਵਾਰ ਹੋ ਕੇ ਇਕ ਵਿਆਹ ਸਮਾਗਮ 'ਚ ਜਾ ਰਹੇ ਸਨ। ਅਫਗਾਨਿਸਤਾਨ ਨਾਲ ਲੱਗਦੀ ਸਰਹੱਦ ਵਾਲੇ ਦੱਖਣੀ ਵਜ਼ੀਰਿਸਤਾਨ ਜ਼ਿਲੇ ਦੇ ਵਾਨਾ ਤਹਿਸੀਲ 'ਚ ਉਨ੍ਹਾਂ ਦਾ ਵਾਹਨ ਡੁੱਬ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਅਜੇ 6 ਬੱਚੇ ਲਾਪਤਾ ਹਨ। ਉਨ੍ਹਾਂ ਦੀ ਤਲਾਸ਼ ਲਈ ਮੁਹਿੰਮ ਜਾਰੀ ਹੈ। ਬਚਾਅ ਟੀਮ ਨੇ 6 ਔਰਤਾਂ ਤੇ 2 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਪਾਕਿਸਤਾਨੀ ਫੌਜ, ਜ਼ਿਲਾ ਪ੍ਰਸ਼ਾਸਨ ਅਧਿਕਾਰੀ ਲਾਪਤਾ ਲੋਕਾਂ ਦੀ ਤਲਾਸ਼ ਕਰ ਰਹੇ ਹਨ।


Baljit Singh

Content Editor

Related News