ਥਾਈਲੈਂਡ ਦੇ ਨਾਈਟ ਕਲੱਬ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 13 ਲੋਕ (ਵੀਡੀਓ)

Friday, Aug 05, 2022 - 11:48 AM (IST)

ਥਾਈਲੈਂਡ ਦੇ ਨਾਈਟ ਕਲੱਬ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 13 ਲੋਕ (ਵੀਡੀਓ)

ਬੈਂਕਾਕ (ਏਜੰਸੀ) : ਥਾਈਲੈਂਡ ਦੇ ਚੋਨਬੁਰੀ ਸੂਬੇ ‘ਚ ਸ਼ੁੱਕਰਵਾਰ ਤੜਕੇ ਇਕ ਨਾਈਟ ਕਲੱਬ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਸਵਾਂਗ ਰੋਜ਼ਾਨਾ ਥੰਮਾਸਥਾਨ ਫਾਊਂਡੇਸ਼ਨ ਦੇ ਇੱਕ ਬਚਾਅ ਕਰਮਚਾਰੀ ਵਿਸਾਰੂਤ ਪੇਟਚਾਰਟ ਨੇ ਦੱਸਿਆ ਕਿ ਅੱਗ ਸਥਾਨਕ ਸਮੇਂ ਅਨੁਸਾਰ ਦੇਰ ਰਾਤ ਕਰੀਬ 1.00 ਵਜੇ ਨਾਈਟ ਕਲੱਬ ਵਿੱਚ ਲੱਗੀ। ਇਸ ਘਟਨਾ ਵਿੱਚ 4 ਔਰਤਾਂ ਸਮੇਤ 13 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਅਮਰੀਕਾ 'ਚ ਪਤੀ ਦੀ ਕੁੱਟ-ਮਾਰ ਤੋਂ ਤੰਗ ਪੰਜਾਬਣ ਮਨਦੀਪ ਕੌਰ ਨੇ ਕੀਤੀ ਖ਼ੁਦਕੁਸ਼ੀ, ਵਾਇਰਲ ਹੋਈ ਸੀ ਵੀਡੀਓ

 

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ 18 ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਲੈ ਗਈ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇੰਟਰਨੈੱਟ 'ਤੇ ਵਾਇਰਲ ਹੋ ਰਹੀ ਰਹੀ ਵੀਡੀਓ ਫੁਟੇਜ ਵਿਚ ਲੋਕ ਸੁਰੱਖਿਆ ਲਈ ਭੱਜਦੇ ਅਤੇ ਚੀਕਦੇ ਹੋਏ ਦਿਖਾਈ ਦਿੱਤੇ। 

ਇਹ ਵੀ ਪੜ੍ਹੋ: US: ਵ੍ਹਾਈਟ ਹਾਊਸ ਨੇੜੇ ਆਸਮਾਨੀ ਬਿਜਲੀ ਡਿੱਗਣ ਕਾਰਨ 4 ਲੋਕ ਗੰਭੀਰ ਜ਼ਖ਼ਮੀ, ਵੀਡੀਓ 'ਚ ਵੇਖੋ ਖ਼ੌਫਨਾਕ ਮੰਜ਼ਰ


author

cherry

Content Editor

Related News