6 ਬੱਚਿਆਂ ਦੀ ਮਾਂ ਦੀ ਕੁੱਖ 'ਚ ਪਲ ਰਹੇ ਹੋਰ 13 ਬੱਚੇ, 19 ਬੱਚਿਆਂ ਦੇ ਪਾਲਣ-ਪੋਸ਼ਣ ਬਾਰੇ ਸੋਚ ਕੇ ਪਿਤਾ ਪਰੇਸ਼ਾਨ

06/22/2022 1:19:07 PM

ਮੈਕਸੀਕੋ: ਮੈਕਸੀਕੋ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੋਂ ਦੀ ਇਕ ਔਰਤ ਦੀ ਕੁੱਖ ਵਿਚ 13 ਬੱਚੇ ਪਲ ਰਹੇ ਹਨ। ਜਦੋਂਕਿ ਇਹ ਔਰਤ ਪਹਿਲਾਂ ਤੋਂ ਹੀ 6 ਬੱਚਿਆਂ ਦੀ ਮਾਂ ਹੈ। ਮਿਰਰ ਦੀ ਰਿਪੋਰਟ ਮੁਤਾਬਕ ਇਸ ਔਰਤ ਦਾ ਨਾਮ ਮਾਰਿਟਜ਼ਾ ਹਰਨਾਂਡੇਜ਼ ਹੈ ਅਤੇ ਉਹ ਮੈਕਸੀਕੋ ਦੇ ਇਕਸਟਾਪਲੂਕਾ ਦੀ ਰਹਿਣ ਵਾਲੀ ਹੈ। ਐਂਟੋਨੀਓ ਸੋਰਿਆਨੋ ਅਤੇ ਉਸਦੀ ਪਤਨੀ ਮਾਰਿਟਜ਼ਾ ਹਰਨਾਂਡੇਜ਼ ਦੁਬਾਰਾ ਮਾਤਾ-ਪਿਤਾ ਬਣਨ ਵਾਲੇ ਹਨ। ਜੇਕਰ ਇਹ 13 ਬੱਚੇ ਸਹੀ-ਸਲਾਮਤ ਦੁਨੀਆ ਵਿਚ ਆ ਜਾਂਦੇ ਹਨ ਤਾਂ ਜੋੜੇ ਦੇ ਕੁੱਲ 19 ਬੱਚੇ ਹੋ ਜਾਣਗੇ। ਉਥੇ ਹੀ ਜਦੋਂ ਤੋਂ ਹੀ ਜੋੜੇ ਨੂੰ ਇਸ ਬਾਰੇ ਪਤਾ ਲੱਗਾ ਹੈ, ਉਹ ਬੱਚਿਆਂ ਦੇ ਪਾਲਣ-ਪੋਸ਼ਣ ਬਾਰੇ ਸੋਚ ਕੇ ਪਰੇਸ਼ਾਨ ਹੈ।

ਇਹ ਵੀ ਪੜ੍ਹੋ: ਮਿਆਮੀ ਏਅਰਪੋਰਟ 'ਤੇ ਧੜੰਮ ਕਰਕੇ ਡਿੱਗੇ ਜਹਾਜ਼ ਨੂੰ ਲੱਗੀ ਭਿਆਨਕ ਅੱਗ, 126 ਲੋਕ ਸਨ ਸਵਾਰ (ਵੀਡੀਓ)

ਇਸ ਤੋਂ ਬਾਅਦ ਸਥਾਨਕ ਕੌਂਸਲਰ ਗੇਰਾਰਡੋ ਗੁਆਰੇਰੋ ਨੇ ਲੋਕਾਂ ਨੂੰ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਕੌਂਸਲਰ ਨੇ ਕਿਹਾ ਕਿ ਐਂਟੋਨੀਓ ਪਿਛਲੇ 14 ਸਾਲਾਂ ਤੋਂ ਫਾਇਰ ਫਾਈਟਰ ਵਜੋਂ ਸੇਵਾ ਕਰ ਰਿਹਾ ਹੈ, ਪਰ ਉਸ ਨੂੰ ਤਨਖ਼ਾਹ ਦਿੱਤੀ ਜਾਂਦੀ ਹੈ, ਜਿਸ ਨਾਲ 19 ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਹੋ ਸਕਦਾ। ਕੌਂਸਲਰ ਗੇਰਾਰਡੋ ਨੇ ਅੱਗੇ ਕਿਹਾ ਕਿ ਫਾਇਰਮੈਨ ਐਂਟੋਨੀਓ ਦੀ ਪਤਨੀ ਹਰਨਾਂਡੇਜ਼ ਨੇ ਪਹਿਲਾਂ ਜੁੜਵਾਂ ਅਤੇ ਫਿਰ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਸੀ। ਹਰਨਾਂਡੇਜ਼ ਨੇ ਸਾਲ 2017 ਵਿੱਚ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ। ਫਿਰ 2020 ਵਿੱਚ ਦੁਨੀਆ ਵਿੱਚ ਜੁੜਵਾਂ ਬੱਚਿਆਂ ਨੂੰ ਲਿਆਈ। ਸਾਲ 2021 ਵਿੱਚ ਹਰਨਾਂਡੇਜ਼ ਨੇ 3 ਬੱਚਿਆਂ ਨੂੰ ਜਨਮ ਦਿੱਤਾ ਅਤੇ ਹੁਣ ਉਹ ਜਲਦੀ ਹੀ ਇਕੱਠੇ 13 ਬੱਚਿਆਂ ਨੂੰ ਜਨਮ ਦੇਣ ਜਾ ਰਹੀ ਹੈ।

ਇਹ ਵੀ ਪੜ੍ਹੋ: ਇਮਰਾਨ ਖਾਨ ਦੇ ਕਤਲ ਦੀ ਸਾਜ਼ਿਸ਼, ਅਫਗਾਨ ਅੱਤਵਾਦੀ ‘ਕੋਚੀ’ ਨੂੰ ਦਿੱਤੀ ਸੁਪਾਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News