ਭਾਰਤ ਤੋਂ 58 ਉਡਾਣਾਂ ਰਾਹੀਂ 13,500 ਬ੍ਰਿਟਿਸ਼ ਨਾਗਰਿਕ ਪਹੁੰਚੇ ਬ੍ਰਿਟੇਨ

Tuesday, May 12, 2020 - 01:18 AM (IST)

ਭਾਰਤ ਤੋਂ 58 ਉਡਾਣਾਂ ਰਾਹੀਂ 13,500 ਬ੍ਰਿਟਿਸ਼ ਨਾਗਰਿਕ ਪਹੁੰਚੇ ਬ੍ਰਿਟੇਨ

ਲੰਡਨ (ਭਾਸ਼ਾ)- ਕੋਰੋਨਾ ਵਾਇਰਸ ਲਾਕ ਡਾਊਨ ਦੇ ਚੱਲਦੇ ਭਾਰਤ ਵਿਚ ਫਸੇ ਤਕਰੀਬਨ 13,500 ਬ੍ਰਿਟਿਸ਼ ਨਾਗਰਿਕਾਂ ਨੂੰ  ਵਤਨ ਵਾਪਸ ਲਿਆਂਦਾ ਗਿਆ ਹੈ। ਵਿਦੇਸ਼ ਅਤੇ ਰਾਸ਼ਟਰਮੰਡਲ ਦਫਤਰ (ਐਫ.ਸੀ.ਓ.) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਤੋਂ 27 ਵੱਖ-ਵੱਖ ਦੇਸ਼ਾਂ ਅਤੇ ਖੇਤਰਾਂ ਤੋਂ ਬ੍ਰਿਟਿਸ਼ ਸਰਕਾਰ ਦੀ 142 ਚਾਰਟਰ ਫਲਾਈਟਾਂ ਰਾਹੀਂ ਹੁਣ ਤੱਕ 30,000 ਤੋਂ ਜ਼ਿਆਦਾ ਬ੍ਰਿਟਿਸ਼ ਯਾਤਰੀ ਵਤਨ ਪਰਤ ਚੁੱਕੇ ਹਨ। ਸ਼ਨੀਵਾਰ ਸ਼ਾਮ ਨੂੰ ਅੰਮ੍ਰਿਤਸਰ ਤੋਂ ਵੱਖਰੇ ਜਹਾਜ਼ ਤੋਂ 30,000ਵਾਂ ਯਾਤਰੀ ਵਤਨ ਪਰਤਿਆ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਨਿਕ ਰਾਬ ਨੇ ਕਿਹਾ ਕਿ ਅਸੀਂ 27 ਦੇਸ਼ਾਂ ਤੋਂ 30,000 ਬ੍ਰਿਟਿਸ਼ ਯਾਤਰੀਆਂ ਨੂੰ ਵਾਪਸ ਲਿਆਂਦਾ ਹੈ। ਅਸੀਂ ਦੁਨੀਆ ਭਰ ਵਿਚ ਫਸੇ ਹੋਏ ਬ੍ਰਿਟਿਸ਼ ਨਾਗਰਿਕਾਂ ਨੂੰ ਸੁਰੱਖਿਅਤ ਘਰ ਲਿਆਉਣ ਲਈ ਦਿਨ ਰਾਤ ਲੱਗੇ ਹੋਏ ਹਾਂ।


author

Sunny Mehra

Content Editor

Related News