ਤੁਰਕੀ ''ਚ ਵਾਪਰਿਆ ਬੱਸ ਹਾਦਸਾ, 12 ਯਾਤਰੀਆਂ ਦੀ ਮੌਤ
Monday, Aug 21, 2023 - 06:05 PM (IST)
ਅੰਕਾਰਾ (ਏਜੰਸੀ): ਮੱਧ ਤੁਕੀਏ ਵਿੱਚ ਸੋਮਵਾਰ ਨੂੰ ਇੱਕ ਬੱਸ ਸੜਕ ਕਿਨਾਰੇ ਡੂੰਘੀ ਖੱਡ ਵਿੱਚ ਡਿੱਗ ਕੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ 12 ਯਾਤਰੀਆਂ ਦੀ ਮੌਤ ਹੋ ਗਈ ਅਤੇ 19 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗਵਰਨਰ ਮਹਿਮਤ ਅਲੀ ਓਜ਼ਕਾਨ ਨੇ ਦੱਸਿਆ ਕਿ ਇਹ ਘਟਨਾ ਮੱਧ ਤੁਰਕੀ ਦੇ ਯੋਜ਼ਗਾਟ ਸ਼ਹਿਰ ਨੇੜੇ ਵਾਪਰੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: ਗੁਰਦੁਆਰਾ ਸਾਹਿਬ ਨੂੰ ਸਾੜਨ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਭਾਰਤੀ ਮੂਲ ਦਾ ਸਿੱਖ ਆਗੂ ਅਦਾਲਤ 'ਚ ਪੇਸ਼
ਬੱਸ ਦਾ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਇਹ ਉਲਟੀ ਲੇਨ 'ਚ ਜਾ ਵੱਜੀ ਅਤੇ ਫਿਰ ਸੜਕ ਕਿਨਾਰੇ ਖੱਡ 'ਚ ਜਾ ਡਿੱਗੀ। ਬੱਸ ਸਿਵਾਸ ਤੋਂ ਇਸਤਾਂਬੁਲ ਜਾ ਰਹੀ ਸੀ। ਓਜ਼ਕਾਨ ਨੇ ਦੱਸਿਆ ਕਿ ਹਾਦਸੇ 'ਚ 11 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਦੀ ਹਸਪਤਾਲ 'ਚ ਮੌਤ ਹੋ ਗਈ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਓਜ਼ਕਨ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਹਾਦਸਾ ਡਰਾਈਵਰ ਵੱਲੋਂ ‘ਲਾਪਰਵਾਹੀ’ ਨਾਲ ਗੱਡੀ ਚਲਾਉਣ ਕਾਰਨ ਵਾਪਰਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।