ਪਾਕਿਸਤਾਨ : ਸੜਕ ਹਾਦਸਿਆਂ ''ਚ 12 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ
Tuesday, Jun 27, 2023 - 03:15 PM (IST)
ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਮੰਗਲਵਾਰ ਨੂੰ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਬਚਾਅ ਸੰਗਠਨ ਈਧੀ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਪਹਿਲੀ ਘਟਨਾ ਸੂਬਾਈ ਰਾਜਧਾਨੀ ਪੇਸ਼ਾਵਰ ਦੇ ਬਾਹਰਵਾਰ ਵਾਪਰੀ, ਜਿੱਥੇ ਇੱਕ ਯਾਤਰੀ ਵੈਨ ਇੱਕ ਟਰੱਕ ਨਾਲ ਟਕਰਾ ਗਈ, ਜਿਸ ਵਿੱਚ ਤਿੰਨ ਔਰਤਾਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਬਿਆਨ ਵਿਚ ਅੱਗੇ ਦੱਸਿਆ ਗਿਆ ਕਿ ਵੈਨ ਪਾਰਾਚਿਨਾਰ ਜਾ ਰਹੀ ਸੀ, ਜਦੋਂ ਇਹ ਤੇਜ਼ ਰਫਤਾਰ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ।
ਸਥਾਨਕ ਪੁਲਸ ਨੇ ਮੀਡੀਆ ਨੂੰ ਦੱਸਿਆ ਕਿ ਦੂਜੀ ਘਟਨਾ ਕੋਹਿਸਤਾਨ ਜ਼ਿਲ੍ਹੇ ਵਿੱਚ ਵਾਪਰੀ, ਜਿੱਥੇ ਇੱਕ ਯਾਤਰੀ ਵੈਨ ਖੱਡ ਵਿੱਚ ਡਿੱਗ ਗਈ, ਜਿਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 5 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਵੈਨ ਡਰਾਈਵਰ ਪਹਾੜੀ ਖੇਤਰ 'ਤੇ ਤਿੱਖੇ ਮੋੜ 'ਤੋਂ ਲੰਘਦੇ ਹੋਏ ਵਾਹਨ ਤੋਂ ਕੰਟਰੋਲ ਗੁਆ ਬੈਠਾ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਮੰਤਰੀ ਬਲਿੰਕਨ ਨੇ ਰੂਸ ਦੇ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਪ੍ਰਤੀ ਜਤਾਈ ਚਿੰਤਾ
ਪਾਕਿਸਤਾਨ ਵਿੱਚ ਸੜਕ ਦੁਰਘਟਨਾਵਾਂ ਅਕਸਰ ਖਰਾਬ ਸੜਕਾਂ, ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਵਾਪਰਦੀਆਂ ਹਨ। ਦੇਸ਼ ਦੀ ਮੋਟਰਵੇਅ ਪੁਲਸ ਅਨੁਸਾਰ ਪਾਕਿਸਤਾਨ ਵਿੱਚ ਕੁੱਲ 67 ਪ੍ਰਤੀਸ਼ਤ ਦੁਰਘਟਨਾਵਾਂ ਮਨੁੱਖੀ ਗ਼ਲਤੀਆਂ ਕਾਰਨ ਹੁੰਦੀਆਂ ਹਨ, 28 ਪ੍ਰਤੀਸ਼ਤ ਮਾੜੇ ਬੁਨਿਆਦੀ ਢਾਂਚੇ ਅਤੇ ਸੜਕਾਂ ਦੀ ਵਿਗੜਦੀ ਸਥਿਤੀ ਕਾਰਨ ਹੁੰਦੀਆਂ ਹਨ ਅਤੇ 5 ਪ੍ਰਤੀਸ਼ਤ ਅਣਫਿੱਟ ਵਾਹਨਾਂ ਕਾਰਨ ਹੁੰਦੀਆਂ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।