ਤੁਰਕੀ 'ਚ ਟਰੱਕ ਦੀ ਕਈ ਵਾਹਨਾਂ ਨਾਲ ਜ਼ਬਰਦਸਤ ਟੱਕਰ, 12 ਲੋਕਾਂ ਦੀ ਦਰਦਨਾਕ ਮੌਤ ਤੇ 32 ਜ਼ਖਮੀ
Sunday, May 07, 2023 - 04:14 PM (IST)
ਇਸਤਾਂਬੁਲ (ਵਾਰਤਾ): ਤੁਰਕੀ ਦੇ ਹਤਾਏ ਸੂਬੇ ਵਿਚ ਸ਼ਨੀਵਾਰ ਨੂੰ ਇਕ ਟਰੱਕ ਦੇ ਗੈਸ ਸਟੇਸ਼ਨ 'ਤੇ ਲਾਈਨ ਵਿਚ ਖੜ੍ਹੇ ਕਈ ਵਾਹਨਾਂ ਵਿਚ ਟਕਰਾ ਜਾਣ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖਮੀ ਹੋ ਗਏ। ਤੁਰਕੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਮੁਤਾਬਕ ਜ਼ਖਮੀਆਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ। ਤੁਰਕੀ ਦੀ ਅਨਾਦੋਲੁ ਸਮਾਚਾਰ ਏਜੰਸੀ ਮੁਤਾਬਕ ਸ਼ਨੀਵਾਰ ਦੇਰ ਰਾਤ ਟਰੱਕ ਡਰਾਈਵਰ ਦੇ ਕੰਟਰੋਲ ਗੁਆਉਣ ਮਗਰੋਂ ਇਹ ਸੜਕ ਦੀ ਉਲਟ ਲੇਨ ਵਿਚ ਚਲਾ ਗਿਆ ਅਤੇ 9 ਕਾਰਾਂ ਅਤੇ ਦੋ ਮਿਨੀ ਬੱਸਾਂ ਨਾਲ ਟਕਰਾ ਗਿਆ। ਉਸ ਸਮੇਂ ਕਈ ਵਾਹਰਨ ਇਕ ਗੈਸ ਸਟੇਸ਼ਨ ਨੇੜੇ ਸੜਕ ਕਿਨਾਰੇ ਖੜ੍ਹੇ ਸਨ।
ਸਿਹਤ ਮੰਤਰੀ ਫਹਰਤਿਨ ਕੋਕਾ ਨੇ ਕਿਹਾ ਕਿ ਅੱਗ ਇਸਕੇਂਡਰੁਨ-ਅੰਟਾਕਿਆ ਹਾਈਵੇਅ 'ਤੇ ਲੱਗੀ। ਮੰਤਰੀ ਨੇ ਟਵੀਟ ਕੀਤਾ ਕਿ ਟੋਪਬੋਗਾਜਲੀ 'ਚ 22 ਐਂਬੂਲੈਂਸਾਂ ਅਤੇ ਮੈਡੀਕਲ ਟੀਮਾਂ ਨੂੰ ਮੌਕੇ 'ਤੇ ਰਵਾਨਾ ਕੀਤਾ ਗਿਆ। ਉਨ੍ਹਾਂ ਨੇ ਟਵੀਟ ਕੀਤਾ, ''ਰੱਬ ਸਾਡੇ ਉਹਨਾਂ ਨਾਗਰਿਕਾਂ 'ਤੇ ਰਹਿਮ ਕਰੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਮੈਂ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ। ਅਸੀਂ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਹਾਦਸੇ ਵਿੱਚ ਜ਼ਖਮੀ ਹੋਏ ਲੋਕ ਜਲਦੀ ਤੋਂ ਜਲਦੀ ਠੀਕ ਹੋ ਜਾਣ।
ਪੜ੍ਹੋ ਇਹ ਅਹਿਮ ਖ਼ਬਰ-ਕਾਂਗੋ 'ਚ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 200 ਤੋਂ ਵੱਧ ਮੌਤਾਂ ਤੇ ਕਈ ਲਾਪਤਾ (ਤਸਵੀਰਾਂ)
ਤੁਰਕੀ ਵਿੱਚ 6 ਫਰਵਰੀ ਨੂੰ ਆਏ ਭੂਚਾਲ ਤੋਂ ਪ੍ਰਭਾਵਿਤ ਦੇਸ਼ ਦੇ 11 ਸੂਬਿਆਂ ਵਿੱਚੋਂ ਹੇਤੇ ਸਭ ਤੋਂ ਵੱਧ ਪ੍ਰਭਾਵਿਤ ਸੀ। ਇਸ ਭੂਚਾਲ ਨੇ ਤੁਰਕੀ ਅਤੇ ਸੀਰੀਆ ਦੇ ਕੁਝ ਹਿੱਸਿਆਂ ਵਿੱਚ ਤਬਾਹੀ ਮਚਾਈ। ਸਰਕਾਰ ਦੇ ਅਨੁਸਾਰ ਤੁਰਕੀ ਵਿੱਚ ਘੱਟੋ ਘੱਟ 50,783 ਲੋਕਾਂ ਦੀ ਮੌਤ ਹੋ ਗਈ। ਇਕ ਨਿੱਜੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਟਰੱਕ ਭੂਚਾਲ ਨਾਲ ਨੁਕਸਾਨੀਆਂ ਗਈਆਂ ਇਮਾਰਤਾਂ ਦਾ ਮਲਬਾ ਚੁੱਕ ਰਿਹਾ ਸੀ ਅਤੇ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਦੇ ਕਰੀਬ ਹਾਈਵੇਅ ਦੇ ਉਲਟ ਲੇਨ ਵਿਚ ਜਾਣ ਤੋਂ ਪਹਿਲਾਂ ਇਕ ਹੋਰ ਟਰੱਕ ਨਾਲ ਟਕਰਾ ਗਿਆ। ਅਨਾਦੋਲੂ ਨਿਊਜ਼ ਏਜੰਸੀ ਮੁਤਾਬਕ ਚਸ਼ਮਦੀਦ ਅਲੀ ਸਾਰਕ ਨੇ ਦੱਸਿਆ ਕਿ ਮਾਰੇ ਗਏ ਲੋਕਾਂ 'ਚੋਂ ਕੁਝ ਸੜ ਗਏ ਸਨ। ਨਿਊਜ਼ ਏਜੰਸੀ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਵਾਹਨਾਂ ਨੂੰ ਅੱਗ ਲੱਗੀ ਦਿਖਾਈ ਦਿੱਤੀ। ਟਰੱਕ ਡਰਾਈਵਰ ਦੀ ਪਛਾਣ ਅਤੇ ਉਸ ਦੇ ਵਾਹਨ 'ਤੇ ਕੰਟਰੋਲ ਗੁਆਉਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।