ਨੇਪਾਲ: ਕਾਠਮੰਡੂ ''ਚ ਬੇਕਾਬੂ ਵਾਹਨ ਪਲਟਿਆ, 12 ਭਾਰਤੀ ਜ਼ਖ਼ਮੀ

Tuesday, Oct 24, 2023 - 05:14 PM (IST)

ਇੰਟਰਨੈਸ਼ਨਲ ਡੈਸਕ- ਨੇਪਾਲ ਦੇ ਕਾਠਮੰਡੂ ਵਿਚ ਮੰਗਲਵਾਰ ਸਵੇਰੇ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ 'ਚ 12 ਭਾਰਤੀ ਨਾਗਰਿਕ ਜ਼ਖਮੀ ਹੋਏ ਹਨ। ਮੰਗਲਵਾਰ ਨੂੰ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਕਾਠਮੰਡੂ ਤੋਂ 25 ਕਿਲੋਮੀਟਰ ਦੂਰ ਸਵੇਰੇ ਇਕ ਵਾਹਨ ਬੇਕਾਬੂ ਹੋ ਕੇ ਪਲਟ ਗਿਆ। ਜਿਸ ਵਿੱਚ 12 ਭਾਰਤੀ ਨਾਗਰਿਕ ਅਤੇ ਇੱਕ ਨੇਪਾਲੀ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਪਿਆ ਦਿਲ ਦਾ ਦੌਰਾ! ਡਾਕਟਰਾਂ ਨੇ ਬਚਾਈ ਜਾਨ

ਜ਼ਖਮੀ ਯਾਤਰੀਆਂ ਨੂੰ ਇਲਾਜ ਲਈ ਕਾਠਮੰਡੂ ਲਿਜਾਇਆ ਗਿਆ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਰਾਈਵਰ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 25 ਸਾਲਾ ਡਰਾਈਵਰ ਦੀ ਪਛਾਣ ਅਨਿਲ ਕੁਮਾਰ ਸਾਹ ਵਜੋਂ ਹੋਈ ਹੈ। ਮਕਵਾਨਪੁਰ ਜ਼ਿਲ੍ਹੇ ਦੇ ਮਾਤੇਤੀਰਥ ਖੇਤਰ ਨੇੜੇ ਇੰਦਰਸਰੋਵਰ 'ਤੇ ਡਰਾਈਵਰ ਦੇ ਕੰਟਰੋਲ ਗੁਆ ਬੈਠਣ ਕਾਰਨ ਤਿੰਨ ਬੱਚਿਆਂ ਸਮੇਤ 12 ਸ਼ਰਧਾਲੂਆਂ ਨੂੰ ਲਿਜਾ ਰਿਹਾ ਇਕ ਵਾਹਨ ਪਲਟ ਗਿਆ। ਗੱਡੀ ਦੱਖਣੀ ਨੇਪਾਲ ਦੇ ਬੀਰਗੰਜ ਸ਼ਹਿਰ ਤੋਂ ਕਾਠਮੰਡੂ ਵੱਲ ਜਾ ਰਹੀ ਸੀ। ਭਾਰਤੀ ਨਾਗਰਿਕ ਹਿੰਦੂ ਤਿਉਹਾਰ ਵਿਜੈਦਸ਼ਮੀ ਮੌਕੇ 'ਤੇ ਕਾਠਮੰਡੂ ਘਾਟੀ ਦੀ ਯਾਤਰਾ 'ਤੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।  


Vandana

Content Editor

Related News