ਤੰਜ਼ਾਨੀਆ ਵਿਚ ਬੱਸ ਅਤੇ ਟਰੱਕ ਦੀ ਟੱਕਰ ਵਿਚ 12 ਦੀ ਮੌਤ, 46 ਜ਼ਖਮੀ

Thursday, Apr 05, 2018 - 03:26 PM (IST)

ਨੈਰੋਬੀ (ਏ.ਐਫ.ਪੀ.)- ਉੱਤਰੀ ਤੰਜ਼ਾਨੀਆ ਵਿਚ ਬੱਸ ਅਤੇ ਟਰੱਕ ਦੀ ਟੱਕਰ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ 46 ਹੋਰ ਜ਼ਖਮੀ ਹੋ ਗਏ। ਟ੍ਰੈਫਿਕ ਪੁਲਸ ਨੇ ਦੱਸਿਆ ਕਿ ਹਾਦਸਾ ਮੰਗਲਵਾਰ ਸ਼ਾਮ ਤੱਬਾ ਸੂਬੇ ਦੇ ਮਕੋਮੇਰੋ ਵਿਚ ਹੋਇਆ। ਉਨ੍ਹਾਂ ਨੇ ਕਿਹਾ ਕਿ ਹਾਦਸੇ ਵਿਚ ਕੁਲ 12 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ 10 ਲੋਕਾਂ ਨੇ ਮੌਕੇ ਉੱਤੇ ਅਤੇ ਦੋ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ।


Related News