112 ਸਾਲ ਪੁਰਾਣੇ ਲਗਜ਼ਰੀ ਸਟੋਰ ਦਾ ਖਾਸ ਆਫ਼ਰ- ਤੁਸੀਂ ਵਿਆਹ ਕਰਵਾਓ, ਖਰਚਾ ਅਸੀਂ ਦੇਵਾਂਗੇ

Thursday, May 13, 2021 - 01:49 PM (IST)

ਲੰਡਨ (ਬਿਊਰੋ): ਗਲੋਬਲ ਮਹਾਮਾਰੀ ਦੌਰਾਨ ਲੱਗੀ ਤਾਲਾਬੰਦੀ ਕਾਰਨ ਦੁਨੀਆ ਵਿਚ ਲੱਖਾਂ ਵਿਆਹ ਰੱਦ ਹੋਏ ਹਨ। ਕਿਸੇ ਨੇ ਤਾਰੀਖ਼ ਅੱਗੇ ਵਧਾਈ ਤਾਂ ਕੋਈ ਦੋਸਤ-ਰਿਸ਼ਤੇਦਾਰ ਛੱਡ ਪਰਿਵਾਰਕ ਮੈਬਰਾਂ ਦੀ ਮੌਜੂਦਗੀ ਵਿਚ ਹੀ ਵਿਆਹ ਦੇ ਬੰਧਨ ਵਿਚ ਬੱਝ ਗਿਆ। ਕੁਝ ਲੋਕ ਅਜਿਹੇ ਵੀ ਹਨ ਜਿਹਨਾਂ ਨੇ ਮਹਾਮਾਰੀ ਖ਼ਤਮ ਹੋਣ ਦੇ ਬਾਅਦ ਵਿਆਹ ਕਰਨ ਦਾ ਫ਼ੈਸਲਾ ਲਿਆ ਹੈ। ਇਸ ਵਿਚਕਾਰ ਬ੍ਰਿਟੇਨ ਦੀ ਰਾਜਧਾਨੀ ਲੰਡਨ ਸਥਿਤ 112 ਸਾਲ ਪੁਰਾਣੇ ਲਗਜ਼ਰੀ ਡਿਪਾਰਟਮੈਂਟਲ ਸਟੋਰ ਸੇਲਫਫ੍ਰਿਜੇਸ ਨੇ ਆਕਸਫੋਰਡ ਸਟ੍ਰੀਟ 'ਤੇ ਪ੍ਰੇਮੀ ਜੋੜਿਆਂ ਦਾ ਵਿਆਹ ਕਰਾਉਣ ਦਾ ਫ਼ੈਸਲਾ ਲਿਆ ਹੈ।

ਇਸ ਲਈ ਸਟੋਰ ਇਕ ਆਫਰ ਵੀ ਦੇ ਰਿਹਾ ਹੈ।ਇਸ ਵਿਚ ਉਹ ਪ੍ਰੇਮੀ ਜੋੜਿਆਂ ਦਾ ਵਿਆਹ ਕਰਵਾਏਗਾ ਅਤੇ ਖਰਚ ਖੁਦ ਚੁੱਕੇਗਾ। ਸਟੋਰ ਨੇ ਇਸ ਆਫਰ ਨੂੰ 'ਮਾਈਕ੍ਰੋ ਮੈਰਿਜ' ਮਤਲਬ ਛੋਟੇ ਵਿਆਹ ਦਾ ਨਾਮ ਦਿੱਤਾ ਹੈ। ਸਟੋਰ ਦੇ ਇਸ ਆਫਰ ਦਾ ਉਦੇਸ਼ ਹੈ ਕਿ ਬ੍ਰਿਟੇਨ ਵਿਚ ਲੰਬੇ ਸਮੇਂ ਬਾਅਦ 'ਨਿਊ ਨੋਰਮਲ' ਸ਼ੁਰੂ ਹੋ ਗਿਆ ਹੈ। ਮਹਾਮਾਰੀ ਦੀ ਗਤੀ ਵੀ ਘੱਟ ਗਈ ਹੈ। ਇਸ ਲਈ ਲੋਕ ਬਾਹਰ ਨਿਕਲਣ ਅਤੇ ਖਰੀਦਾਰੀ ਕਰਨ। ਭਾਵੇਂਕਿ ਇਹ ਆਫਰ ਸੀਮਤ ਸਮੇਂ ਲਈ ਹੈ। ਉਸ ਮਗਰੋਂ ਸਟੋਰ ਵਿਆਹਾਂ ਲਈ ਨਿਰਧਾਰਿਤ ਰਾਸ਼ੀ ਵਸੂਲੇਗਾ। ਇਸ ਲਈ ਉਹ ਤਿੰਨ ਪੈਕੇਜ ਵਿਚ ਵਿਆਹ ਕਰਾਏਗਾ। ਇਸ ਵਿਚ ਲਾੜਾ-ਲਾੜੀ ਦੇ ਕੱਪੜਿਆਂ ਤੋਂ ਲੈਕੇ, ਉਹਨਾਂ ਨੂੰ ਸਜਾਉਣ,ਖਾਣ-ਪੀਣ ਅਤੇ ਡੀਜੇ ਸੈੱਟ ਜਿਹੀਆਂ ਸਹੂਲਤਾਂ ਹੋਣਗੀਆਂ। ਇਹ ਵਿਆਹ ਸਿਰਫ ਚਾਰ ਘੰਟੇ ਵਿਚ ਹੋ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਆਸਮਾਨ ਤੋਂ ਹੋਈ 'ਚੂਹਿਆਂ' ਦੀ ਬਾਰਿਸ਼, ਦਹਿਸ਼ਤ 'ਚ ਆਏ ਲੋਕ (ਵੀਡੀਓ)

ਅਸਲ ਵਿਚ ਯੂਰਪ ਵਿਚ ਜਿਵੇਂ-ਜਿਵੇਂ ਟੀਕਾਕਰਨ ਪੂਰਾ ਹੋ ਰਿਹਾ ਹੈ ਉਵੇਂ-ਉਵੇਂ ਕੋਵਿਡ-19 ਮਹਾਮਾਰੀ ਦੇ ਫੈਲਣ ਦਾ ਖਤਰਾ ਘੱਟਦਾ ਜਾ ਰਿਹਾ ਹੈ। ਇਸ ਮਗਰੋਂ ਕਈ ਦੇਸ਼ ਘੁੰਮਣ-ਫਿਰਨ 'ਤੇ ਲਾਗੂ ਪਾਬੰਦੀਆਂ ਹਟਾ ਰਹੇ ਹਨ ਅਤੇ ਟੂਰਿਜ਼ਮ ਦੁਬਾਰਾ ਸ਼ੁਰੂ ਹੋਣ ਦੀ ਆਸ ਕਰ ਰਹੇ ਹਨ। ਲੋਕਾਂ ਨੂੰ ਆਸ ਹੈ ਕਿ ਇਸ ਨਾਲ ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ।

1909 ਵਿਚ ਖੋਲ੍ਹਿਆ ਗਿਆ ਸੀ ਸਟੋਰ
ਸੇਲਫਫ੍ਰਿਜੇਸ ਦੇ ਸੰਸਥਾਪਕ ਮੈਗਨੇਟ ਹੈਰੀ ਗਾਰਡਨ ਨੇ ਦੱਸਿਆ ਕਿ ਇਹ ਸਟੋਰ 1909 ਵਿਚ ਖੋਲ੍ਹਿਆ ਗਿਆ ਸੀ। ਮਹਾਮਾਰੀ ਦੌਰਾਨ ਸਟੋਰ ਬੰਦ ਹੋਣ ਨਾਲ ਕਾਫੀ ਨੁਕਸਾਨ ਹੋਇਆ ਹੈ।ਇਸ ਲਈ ਵਿਕਰੀ ਵਧਾਉਣ ਅਤੇ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਇਹ ਆਫਰ ਦਿੱਤਾ ਗਿਆ ਹੈ।


Vandana

Content Editor

Related News