ਫਲਾਈਟ 'ਚ ਬੇਹੋਸ਼ ਹੋਣ ਤੋਂ ਬਾਅਦ 11 ਸਾਲਾ ਬੱਚੇ ਦੀ ਮੌਤ, ਇਸਤਾਂਬੁਲ ਤੋਂ ਨਿਊਯਾਰਕ ਜਾ ਰਿਹਾ ਸੀ ਜਹਾਜ਼
Monday, Jun 12, 2023 - 05:06 AM (IST)
ਇੰਟਰਨੈਸ਼ਨਲ ਡੈਸਕ : ਇਸਤਾਂਬੁਲ ਤੋਂ ਅਮਰੀਕਾ ਦੇ ਨਿਊਯਾਰਕ ਸਿਟੀ ਜਾ ਰਹੀ ਤੁਰਕੀ ਏਅਰਲਾਈਨਜ਼ ਦੀ ਫਲਾਈਟ ਵਿੱਚ ਕੱਲ੍ਹ ਇਕ ਅਣਸੁਖਾਵੀਂ ਘਟਨਾ ਵਾਪਰੀ। ਇਸ ਫਲਾਈਟ 'ਚ ਬੇਹੋਸ਼ ਹੋਣ ਦੇ ਕੁਝ ਦੇਰ ਬਾਅਦ ਹੀ 11 ਸਾਲਾ ਲੜਕੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਫਲਾਈਟ ਨੇ ਕੱਲ੍ਹ ਸਵੇਰੇ ਇਸਤਾਂਬੁਲ ਤੋਂ ਉਡਾਣ ਭਰੀ ਸੀ। ਬੱਚੇ ਦੇ ਬੇਹੋਸ਼ ਹੋਣ ਤੋਂ ਬਾਅਦ ਬੁਡਾਪੇਸਟ ਵਿੱਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਇਹ ਵੀ ਪੜ੍ਹੋ : ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ ਨੌਜਵਾਨ, ਇੰਝ ਆਏਗੀ ਮੌਤ ਸੋਚਿਆ ਨਹੀਂ ਸੀ
ਫਲਾਈਟ ਦੇ ਲੈਂਡ ਹੋਣ ਤੋਂ ਪਹਿਲਾਂ ਹੀ ਡਾਕਟਰਾਂ ਦੀ ਟੀਮ ਏਅਰਪੋਰਟ 'ਤੇ ਮੌਜੂਦ ਸੀ, ਜੋ ਫਲਾਈਟ ਦੇ ਲੈਂਡ ਹੁੰਦੇ ਹੀ ਬੱਚੇ ਨੂੰ ਦੇਖਣ ਲਈ ਪਹੁੰਚ ਗਈ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਖ਼ਬਰਾ ਮੁਤਾਬਕ ਫਲਾਈਟ TK003 ਦੇ ਬੁਡਾਪੇਸਟ ਵਿੱਚ ਉਤਰਨ ਤੋਂ ਬਾਅਦ ਹਵਾਈ ਅੱਡੇ ਦੀ ਮੈਡੀਕਲ ਸੇਵਾ ਨੂੰ ਤੁਰੰਤ ਘਟਨਾ ਸਥਾਨ 'ਤੇ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਜੋਹਾਨਸਬਰਗ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਵੀਡੀਓ 'ਚ ਦੇਖੋ Earthquake ਦਾ ਭਿਆਨਕ ਮੰਜ਼ਰ
ਫਲਾਈਟ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 8:56 ਵਜੇ ਇਸਤਾਂਬੁਲ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਸ ਤੋਂ ਬਾਅਦ ਬੱਚਾ ਬੀਮਾਰ ਹੋ ਗਿਆ। ਖ਼ਬਰਾਂ ਮੁਤਾਬਕ ਮ੍ਰਿਤਕ ਬੱਚਾ ਅਮਰੀਕਾ ਦਾ ਰਹਿਣ ਵਾਲਾ ਸੀ, ਜੋ ਆਪਣੇ ਪਰਿਵਾਰ ਨਾਲ ਫਲਾਈਟ 'ਚ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਅਪਾਹਜ ਸੀ। ਬੱਚੇ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਜਾਂ ਕੋਈ ਹੋਰ ਕਾਰਨ ਸੀ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।