ਅਮਰੀਕਾ: ਖ਼ਰਾਬ ਮੌਸਮ ਕਾਰਨ ਜਹਾਜ਼ ਦਾ ਵਿਗੜਿਆ ਸੰਤੁਲਨ, 12 ਯਾਤਰੀ ਗੰਭੀਰ ਜ਼ਖ਼ਮੀ (ਵੀਡੀਓ)

12/19/2022 10:32:01 AM

ਹੋਨੋਲੁਲੂ (ਭਾਸ਼ਾ)- ਅਮਰੀਕਾ 'ਚ ਹਵਾਈ ਜਾ ਰਿਹਾ ਇਕ ਜਹਾਜ਼ ਦਾ ਹੋਨੋਲੁਲੂ ਸ਼ਹਿਰ ਦੇ ਬਾਹਰ ਐਤਵਾਰ ਨੂੰ ਕਰੀਬ 30 ਮਿੰਟ ਤੱਕ ਖ਼ਰਾਬ ਮੌਸਮ ਕਾਰਨ ਸੰਤੁਲਨ ਵਿਗੜਨ ਕਾਰਨ 12 ਯਾਤਰੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਹੋਨੋਲੂਲੂ ਐਮਰਜੈਂਸੀ ਮੈਡੀਕਲ ਸੇਵਾਵਾਂ ਨੇ ਇਕ ਬਿਆਨ ਵਿਚ ਕਿਹਾ ਕਿ 12 ਲੋਕਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਅਤੇ 8 ਹੋਰਾਂ ਨੂੰ ਵੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਵਧੇਗਾ ਸੀਤ ਲਹਿਰ ਅਤੇ ਸੰਘਣੇ ਕੋਹਰੇ ਦਾ ਕਹਿਰ, ਜਾਣੋ ਕਿਸ ਜ਼ਿਲ੍ਹੇ ਦਾ ਕੀ ਹੈ ਹਾਲ

 

ਬਿਆਨ ਦੇ ਅਨੁਸਾਰ, ਫੀਨਿਕਸ ਤੋਂ ਆ ਰਹੀ ਹਵਾਈ ਏਅਰਲਾਈਨਜ਼ ਦੀ ਇਕ ਉਡਾਣ ਵਿੱਚ ਯਾਤਰੀਆਂ ਦੇ ਜ਼ਖ਼ਮੀ ਹੋਣ ਬਾਰੇ ਸਵੇਰੇ 11:00 ਵਜੇ ਇੱਕ ਕਾਲ ਪ੍ਰਾਪਤ ਹੋਈ। ਮੈਡੀਕਲ ਕਰਮਚਾਰੀਆਂ ਨੇ ਮੌਕੇ 'ਤੇ 36 ਲੋਕਾਂ ਦਾ ਇਲਾਜ ਕੀਤਾ ਅਤੇ ਇਨ੍ਹਾਂ 'ਚੋਂ 20 ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਯਾਤਰੀ ਕੇਲੀ ਰੇਅਸ ਨੇ ਹਵਾਈ ਨਿਊਜ਼ ਨਾਓ ਨੂੰ ਦੱਸਿਆ ਕਿ ਜਦੋਂ ਖ਼ਰਾਬ ਮੌਸਮ (ਵਾਯੂਮੰਡਲ ਗੜਬੜ) ਕਾਰਨ ਜਹਾਜ਼ ਦਾ ਸੰਤੁਲਨ ਵਿਗੜਿਆ ਤਾਂ ਉਸ ਦੀ ਮਾਂ ਬੈਠ ਹੀ ਰਹੀ ਸੀ ਅਤੇ ਉਹ ਆਪਣੀ ਸੁਰੱਖਿਆ ਸੀਟ ਬੈਲਟ ਨਹੀਂ ਬੰਨ੍ਹ ਸਕੀ।

ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਮਾਂ ਦਾ ਸ਼ਰਮਨਾਕ ਕਾਰਾ; ਨਵਜਨਮੀ ਬੱਚੀ ਨੂੰ ਸਮੁੰਦਰ 'ਚ ਸੁੱਟ ਕੇ ਮਾਰਿਆ, ਹੁਣ ਲੱਗੀਆਂ ਹਥਕੜੀਆਂ

ਉਸ ਨੇ ਦੱਸਿਆ ਕਿ ਉਸ ਦੀ ਮਾਂ ਦਾ ਸਿਰ ਜਹਾਜ਼ ਦੀ ਛੱਤ ਨਾਲ ਟਕਰਾ ਗਿਆ। ਹਵਾਈ ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ 13 ਯਾਤਰੀਆਂ ਅਤੇ ਤਿੰਨ ਚਾਲਕ ਦਲ ਦੇ ਮੈਂਬਰਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਦੇ ਸਮੇਂ ਜਹਾਜ਼ ਵਿਚ 278 ਯਾਤਰੀ ਅਤੇ 10 ਚਾਲਕ ਦਲ ਦੇ ਮੈਂਬਰ ਸਵਾਰ ਸਨ, ਸਵੇਰੇ ਕਰੀਬ 10.50 ਵਜੇ ਹੋਨੋਲੁਲੂ ਵਿਚ ਸੁਰੱਖਿਅਤ ਉਤਰਿਆ। ਜ਼ਖਮੀਆਂ ਦੀ ਵੱਖ-ਵੱਖ ਸੰਖਿਆ ਦਾ ਅਜੇ ਮਿਲਾਨ ਨਹੀਂ ਕੀਤਾ ਜਾ ਸਕਿਆ ਹੈ। ਹੋਨੋਲੂਲੂ ਵਿੱਚ ਰਾਸ਼ਟਰੀ ਮੌਸਮ ਸੇਵਾ ਦੇ ਇੱਕ ਮੌਸਮ ਵਿਗਿਆਨੀ ਥਾਮਸ ਵੋਗਨ ਨੇ ਕਿਹਾ ਕਿ ਜਹਾਜ਼ ਨੇ ਜਿਸ ਰੂਟ ਤੋਂ ਲੰਘਣਾ ਸੀ, ਉਸ ਲਈ ਗਰਜ ਨਾਲ ਮੀਂਹ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ ਅਫੀਮ ਦੀ ਸਭ ਤੋਂ ਵੱਡੀ ਖੇਪ ਜ਼ਬਤ, 50 ਮਿਲੀਅਨ ਡਾਲਰ ਤੋਂ ਵੱਧ ਹੈ ਕੀਮਤ

 


cherry

Content Editor

Related News