ਤੰਜ਼ਾਨੀਆ 'ਚ ਵਾਪਰਿਆ ਸੜਕ ਹਾਦਸਾ, 11 ਲੋਕਾਂ ਦੀ ਮੌਤ

Saturday, Sep 08, 2018 - 04:02 PM (IST)

ਤੰਜ਼ਾਨੀਆ 'ਚ ਵਾਪਰਿਆ ਸੜਕ ਹਾਦਸਾ, 11 ਲੋਕਾਂ ਦੀ ਮੌਤ

ਨੈਰੋਬੀ— ਦੱਖਣੀ ਤੰਜ਼ਾਨੀਆਂ ਦੇ ਬੇਯਾ ਸ਼ਹਿਰ 'ਚ ਆਲੂ ਲੈ ਕੇ ਜਾ ਰਹੇ ਟਰੱਕ ਦੀ ਪੰਜ ਵਾਹਨਾਂ ਨਾਲ ਟੱਕਰ ਹੋ ਗਈ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਤੇ 15 ਹੋਰ ਲੋਕ ਇਸ ਹਾਦਸੇ 'ਚ ਜ਼ਖਮੀ ਹੋ ਗਏ। ਇਹ ਹਾਦਸਾ ਸ਼ੁੱਕਰਵਾਰ ਦੀ ਰਾਤ ਉਸ ਵੇਲੇ ਹੋਇਆ ਜਦੋਂ ਟਰੱਕ ਇਕ ਉੱਚੀ ਪਹਾੜੀ ਤੋਂ ਹੇਠਾਂ ਆ ਰਿਹਾ ਸੀ।

ਰਾਸ਼ਟਰਪਤੀ ਜਾਨ ਮੈਗੁਫੁਲੀ ਨੇ ਹਾਦਸੇ 'ਤੇ ਸੋਗ ਪ੍ਰਗਟਾਉਂਦੇ ਹੋਏ ਕਿਹਾ ਕਿ ਬੇਯਾ 'ਚ 11 ਲੋਕਾਂ ਦੀ ਮੌਤ ਦੀ ਖਬਰ ਸੁਣ ਕੇ ਮੈਨੂੰ ਬਹੁਤ ਦੁੱਖ ਲੱਗਾ। ਇਕ ਵਾਰ ਫਿਰ ਅਸੀਂ ਸੜਕ ਹਾਦਸੇ 'ਚ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਗੁਆ ਦਿੱਤਾ ਜਦਕਿ ਕਈ ਹੋਰ ਜ਼ਖਮੀ ਹੋ ਗਏ। ਮੈਂ ਬਹੁਤ ਦੁਖੀ ਹਾਂ।


Related News