ਚੀਨ 'ਚ ਕਿਸ਼ਤੀ ਡੁੱਬਣ ਕਾਰਨ 11 ਲੋਕ ਲਾਪਤਾ

Sunday, Oct 21, 2018 - 06:58 PM (IST)

ਚੀਨ 'ਚ ਕਿਸ਼ਤੀ ਡੁੱਬਣ ਕਾਰਨ 11 ਲੋਕ ਲਾਪਤਾ

ਬੀਜਿੰਗ— ਚੀਨ ਦੇ ਮੀਡੀਆ ਵਲੋਂ ਖਬਰ ਦਿੱਤੀ ਗਈ ਹੈ ਕਿ ਐਤਵਾਰ ਨੂੰ ਚੀਨ ਦੇ ਲਿਓਨਿੰਗ ਸੂਬੇ 'ਚ ਕਿਸ਼ਤੀ ਦੇ ਡੁੱਬ ਜਾਣ ਕਾਰਨ 11 ਲੋਕ ਲਾਪਤਾ ਹੋ ਗਏ ਹਨ। ਸਿਨਹੂਆ ਨੇ ਦੱਸਿਆ ਕਿ ਇਹ ਹਾਦਸਾ ਰਾਤ ਕਰੀਬ 3 ਵਜੇ  ਵਾਪਰਿਆ। ਗੁਆਚੇ ਲੋਕਾਂ ਦੀ ਭਾਲ ਲਈ ਸੂਬੇ ਦਾ ਆਪਦਾ ਪ੍ਰਬੰਧਨ ਤੇ ਬਚਾਅ ਕਰਮਚਾਰੀ ਲੱਗੇ ਹੋਏ ਹਨ ਤੇ ਇਸ ਕੰਮ ਲਈ ਏਅਰਕ੍ਰਾਫਟਾਂ ਤੇ ਕਿਸ਼ਤੀਆਂ ਨੂੰ ਰਵਾਨਾ ਕੀਤਾ ਗਿਆ ਹੈ। ਸੂਬਾਈ ਸਰਕਾਰ ਨੇ ਗੁਆਚੇ ਲੋਕਾਂ ਦੀ ਭਾਲ ਲਈ 500 ਦੇ ਕਰੀਬ ਬਚਾਅ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹੈ।


Related News