ਅਮਰੀਕੀ ਸੈਨੇਟ ਦੇ 11 ਮੈਂਬਰ ਇਲੈਕਟੋਰਲ ਕਾਲਜ ਦੇ ''ਫੈਸਲੇ ਨੂੰ ਦੇਣਗੇ ਚੁਣੌਤੀ''

01/03/2021 9:42:13 PM

ਵਾਸ਼ਿੰਗਟਨ  (ਭਾਸ਼ਾ)- ਅਮਰੀਕੀ ਕਾਂਗਰਸ ਦੇ ਉੱਚ ਸਦਨ ਸੈਨੇਟ ਦੇ ਰਿਪਬਲੀਕਨ ਪਾਰਟੀ ਦੇ 11 ਮੈਂਬਰ ਰਾਸ਼ਟਰਪਤੀ ਚੋਣਾਂ ਦੇ ਇਲੈਕਟੋਰਲ ਕਾਲਜ ਦੇ ਫੈਸਲੇ ਨੂੰ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੇ ਹਨ। ਨਿਊਜ਼ ਵੈੱਬਸਾਈਟ 'ਦਿ ਹਿੱਲ' ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਦੀ ਚੋਣ ਵਿਚ ਜਿੱਤ ਦੀ ਪੁਸ਼ਟੀ ਕਰਨ ਲਈ ਕਾਂਗਰਸ ਦਾ ਸਾਂਝਾ ਸੈਸ਼ਨ ਸੱਦਿਆ ਜਾਵੇਗਾ, ਜਿਸ ਵਿਚ ਇਹ 11 ਮੈਂਬਰ ਆਪਣੀ ਮੰਗ ਰੱਖਣਗੇ।

ਇਹ ਵੀ ਪੜ੍ਹੋ -ਮੈਕਸੀਕੋ : ਕੋਰੋਨਾ ਟੀਕਾ ਲਵਾਉਣ ਪਿੱਛੋਂ ਡਾਕਟਰ ਨੂੰ ਹੋਈਆਂ ਸਿਹਤ ਸਬੰਧੀ ਦਿੱਕਤਾਂ

ਰਿਪਬਲੀਕਨ ਪਾਰਟੀ ਦੇ ਸੈਨੇਟ ਦੇ 11 ਮੈਂਬਰਾਂ ਨੇ ਇਕ ਸਾਂਝਾ ਬਿਆਨ ਜਾਰੀ ਕਰ ਕੇ ਕਿਹਾ, 'ਕਾਂਗਰਸ ਨੂੰ ਤੁਰੰਤ ਇਕ ਇਲੈਕਟੋਰਲ ਕਮਿਸ਼ਨ ਦਾ ਗਠਨ ਕਰਨਾ ਚਾਹੀਦਾ ਹੈ ਜਿਸ ਨੂੰ ਰਾਸ਼ਟਰਪਤੀ ਚੋਣਾਂ ਦੀ ਜਾਂਚ ਕਰਨ ਦੀ ਸੰਪੂਰਨ ਸ਼ਕਤੀ ਦਿੱਤੀ ਜਾਵੇ ਤਾਂ ਜੋ ਵਿਵਾਦਤ ਸੂਬਿਆਂ ਵਿਚ ਉਹ 10 ਦਿਨਾਂ ਅੰਦਰ ਚੋਣ ਨਤੀਜਿਆਂ ਦੀ ਜਾਂਚ ਕਰਵਾ ਸਕਣ। ਰਾਸ਼ਟਰਪਤੀ ਚੋਣਾਂ ਦੇ 14 ਦਸੰਬਰ ਨੂੰ ਐਲਾਨੇ ਅਧਿਕਾਰਤ ਨਤੀਜਿਆਂ ਮੁਤਾਬਕ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡੇਨ ਨੂੰ 306 ਵੋਟਾਂ, ਜਦੋਂ ਕਿ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ 232 ਇਲੈਕਟੋਰਲ ਵੋਟਾਂ ਮਿਲੀਆਂ। ਇਸ ਦੇ ਬਾਵਜੂਦ ਟਰੰਪ ਚੋਣਾਂ ਵਿਚ ਆਪਣੀ ਹਾਰ ਮੰਨਣ ਤੋਂ ਇਨਕਾਰ ਕਰਦੇ ਰਹੇ ਹਨ।

ਇਹ ਵੀ ਪੜ੍ਹੋ -‘ਬ੍ਰਿਟੇਨ ’ਚ ਕੋਵਿਡ-19 ਕਾਰਣ ਲਾਕਡਾਊਨ ’ਚ ਹੋਰ ਵਧ ਸਕਦੀਆਂ ਹਨ ਪਾਬੰਦੀਆਂ’

ਜ਼ਿਕਰਯੋਗ ਹੈ ਕਿ 6 ਜਨਵਰੀ ਨੂੰ ਅਮਰੀਕੀ ਕਾਂਗਰਸ ਦਾ ਸਾਂਝਾ ਸੈਸ਼ਨ ਸੱਦਿਆ ਜਾਵੇਗਾ ਜਿਸ ਵਿਚ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਪੁਸ਼ਟੀ ਕੀਤੀ ਜਾਵੇਗੀ, ਉਪ ਰਾਸ਼ਟਰਪਤੀ ਮਾਈਕ ਪੇਂਸ ਇਸ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਇਸ ਵਿਚ ਹਰੇਕ ਸੂਬੇ ਦੇ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ -'ਕੋਰੋਨਾ ਤੋਂ ਵੀ ਵਧੇਰੇ ਖਤਰਨਾਕ ਵਾਇਰਸ ਦੀ ਲਪੇਟ ’ਚ ਆ ਸਕਦੀ ਹੈ ਦੁਨੀਆ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News