ਦੁਖ਼ਦਾਇਕ ਖ਼ਬਰ: ਸੇਨੇਗਲ 'ਚ ਹਸਪਤਾਲ 'ਚ ਲੱਗੀ ਭਿਆਨਕ ਅੱਗ, 11 ਨਵਜੰਮੇ ਬੱਚਿਆਂ ਦੀ ਹੋਈ ਮੌਤ

05/26/2022 10:00:54 AM

ਡਕਾਰ (ਏਜੰਸੀ)- ​​​​​​ ਪੱਛਮੀ ਅਫਰੀਕਾ ਦੇ ਦੇਸ਼ ਸੇਨੇਗਲ ਵਿੱਚ ਇੱਕ ਹਸਪਤਾਲ ਵਿੱਚ ਅੱਗ ਲੱਗਣ ਕਾਰਨ 11 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਰਾਸ਼ਟਰਪਤੀ ਮੈਕੀ ਸੌਲ ਨੇ ਇਹ ਜਾਣਕਾਰੀ ਦਿੱਤੀ। ਇਸ ਹਾਦਸੇ ਵਿੱਚ ਸਿਰਫ਼ 3 ਬੱਚਿਆਂ ਨੂੰ ਹੀ ਬਚਾਇਆ ਜਾ ਸਕਿਆ ਹੈ। ਸੌਲ ਨੇ ਬੁੱਧਵਾਰ ਦੇਰ ਰਾਤ ਟਵੀਟ ਕੀਤਾ, 'ਮੈਂ ਉਨ੍ਹਾਂ ਦੀਆਂ ਮਾਵਾਂ ਅਤੇ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ।'

ਇਹ ਵੀ ਪੜ੍ਹੋ: ਮੰਕੀਪਾਕਸ ਨੂੰ ਲੈ ਕੇ ਬੈਲਜ਼ੀਅਮ ਦੀ ਵਧੀ ਚਿੰਤਾ, ਮਰੀਜ਼ਾਂ ਲਈ ਲਾਜ਼ਮੀ ਕੀਤਾ 21 ਦਿਨ ਦਾ ਕੁਆਰੰਟਾਈਨ

ਡਕਾਰ ਦੇ ਮੇਅਰ ਡੇਂਬਾ ਡਿਓਪ ਨੇ ਦੱਸਿਆ ਕਿ ਰਾਜਧਾਨੀ ਤੋਂ 120 ਕਿਲੋਮੀਟਰ ਉੱਤਰ-ਪੂਰਬ 'ਚ ਤਿਵਾਉਨੇ ਸ਼ਹਿਰ ਦੇ ਮਾਮੇ ਅਬਦੌ ਅਜ਼ੀਜ਼ ਦਬਾਖ ਹਸਪਤਾਲ 'ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਜ਼ਿਕਰਯੋਗ ਹੈ ਕਿ ਉੱਤਰੀ ਸੇਨੇਗਲ ਦੇ ਇੱਕ ਸਾਲ ਪਹਿਲਾਂ ਇਕ ਹਸਪਤਾਲ ਵਿੱਚ ਅੱਗ ਲੱਗਣ ਕਾਰਨ 4 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਮੌਤਾਂ ਨੇ ਪੱਛਮੀ ਅਫ਼ਰੀਕੀ ਦੇਸ਼ ਵਿੱਚ ਮਾਵਾਂ ਅਤੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਘਟਨਾ ਮਗਰੋਂ ਜਿਨੇਵਾ ਵਿੱਚ ਵਿਸ਼ਵ ਸਿਹਤ ਅਸੈਂਬਲੀ ਵਿੱਚ ਹਿੱਸਾ ਲੈ ਰਹੇ ਸਿਹਤ ਮੰਤਰੀ ਅਬਦੋਲੇ ਡਿਓਫ ਸਾਰ ਵਿਚਾਲੇ ਹੀ ਆਪਣੀ ਯਾਤਰਾ ਖ਼ਤਮ ਕਰਨ ਤੋਂ ਬਾਅਦ ਸੇਨੇਗਲ ਵਾਪਸ ਆ ਰਹੇ ਹਨ।

ਇਹ ਵੀ ਪੜ੍ਹੋ: ਬਲਜੀਤ ਕੌਰ ਇੱਕ ਮਹੀਨੇ ਅੰਦਰ 4 ਉੱਚੀਆਂ ਪਹਾੜੀ ਚੋਟੀਆਂ ਸਰ ਕਰਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਬਣੀ


cherry

Content Editor

Related News